
ਪੰਜਾਬ ਦੇ ਲੋਕਾਂ ਨੂੰ ਤਿੰਨ ਹੋਰ ਦਿਨ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨਾ ਪਵੇਗਾ। ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ 1 ਮਈ ਤੋਂ ਬਿਜਲੀ ਦੀ ਕੋਈ ਕਮੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਮਈ-ਜੂਨ ਵਰਗੀ ਬਿਜਲੀ ਦੀ ਮੰਗ ਇਸ ਵਾਰ ਅਪ੍ਰੈਲ ਵਿੱਚ ਹੀ ਵਧ ਗਈ, ਜਿਸ ਕਾਰਨ ਅਚਾਨਕ ਬਿਜਲੀ ਦੀ ਕਮੀ ਹੋ ਗਈ।
ਸੰਜੀਵ ਅਰੋੜਾ ਨੇ ਕਿਹਾ ਕਿ ਅਪਗ੍ਰੇਡਸ਼ਨ ਦੇ ਕੰਮ 15 ਮਈ ਤੱਕ ਪੂਰੇ ਕਰਨੇ ਸੀ ਪਰ ਅਪ੍ਰੈਲ ’ਚ ਹੀ ਬਿਜਲੀ ਦੀ ਮੰਗ ਵੱਧ ਗਈ। ਕਈ ਥਾਵਾਂ ’ਤੇ ਅੱਗ ਦੀਆਂ ਘਟਨਾਵਾਂ ਕਾਰਨ ਕੱਟ ਲਗਾਏ ਜਾ ਰਹੇ ਹਨ। ਪੰਜਾਬ ਵਿਚ 18 ਅਪ੍ਰੈਲ ਤੋਂ ਬਿਜਲੀ ਸੰਕਟ ਵਧਿਆ ਹੈ ਪਰ ਇਹ ਇਕੱਲੇ ਪੰਜਾਬ ਚ ਨਹੀਂ ਉੱਤਰ ਭਾਰਤ ਵਿਚ ਇਹ ਸਮੱਸਿਆ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ 1 ਮਈ ਤੋਂ ਬਾਅਦ ਪੰਜਾਬ ਵਿਚ ਬਿਜਲੀ ਦੀ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਰਹੇਗੀ ਨਾ ਹੀ ਕੱਟ ਲੱਗਣਗੇ।
ਅਸੀਂ 24 ਘੰਟੇ ਬਿਜਲੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਦਕਿ ਬਾਹਰੋਂ ਵੀ ਬਿਜਲੀ ਘੱਟ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ 1-2 ਦਿਨ ’ਚ ਬਿਜਲੀ ਦੀ ਕਮੀ ਪੂਰੀ ਕਰ ਲਵਾਂਗੇ। ਜਦੋਂ 10 ਮਈ ਤੱਕ ਪੰਜਾਬ ਦੇ ਸਾਰੇ ਹਾਈਡਲ ਪਲਾਂਟ ਦੁਬਾਰਾ ਕੰਮ ਸ਼ੁਰੂ ਕਰ ਦੇਣਗੇ, ਜਿਸ ਨਾਲ ਬਿਜਲੀ ਸਪਲਾਈ ‘ਚ ਹੋਰ ਸੁਧਾਰ ਹੋਣ ਦੀ ਉਮੀਦ ਹੈ।
ਮੰਤਰੀ ਨੇ ਦੱਸਿਆ ਕਿ ਇਸ ਸਮੇਂ ਭਿਆਨਿਕ ਗਰਮੀ ਪੈ ਰਹੀ ਹੈ। ਜਿਸ ਨਾਲ ਬਿਜਲੀ ਦੀ ਮੰਗ ਕਾਫ਼ੀ ਵੱਧ ਗਈ ਹੈ। ਜਨਤਾ ਨੂੰ ਰਾਹਤ ਦੇਣ ਲਈ ਸਰਕਾਰ ਨੇ ਅਗਲੇ ਚਾਰ ਦਿਨਾਂ ਲਈ ਬਿਜਲੀ ਕੱਟ ਨਾ ਲਗਾਉਣ ਦਾ ਫੈਸਲਾ ਲਿਆ ਹੈ। ਹਾਲਾਂਕਿ, ਇਸ ਸਮੇਂ ਦੌਰਾਨ ਪਾਵਰ ਗਰਿੱਡ ਦਾ ਕੰਮ ਜਾਰੀ ਰਹੇਗਾ। ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਭਵਿੱਖ ਵਿੱਚ ਬਿਜਲੀ ਕੱਟ ਚਾਰ ਘੰਟਿਆਂ ਤੋਂ ਵੱਧ ਨਹੀਂ ਹੋਣਗੇ।
EDITED BY- HARLEEN KAUR




