टॉप न्यूज़

ਬਿਜਲੀ ਕੱਟਾਂ ਨੂੰ ਲੈਕੇ ਨਵੇਂ ਹੁਕਮ ਜਾਰੀ

ਪੰਜਾਬ ਵਿਚ ਬਿਜਲੀ ਵਿਭਾਗ ਨੇ ਇਕ ਮਹੱਤਵਪੂਰਨ ਫੈਸਲਾ ਕਰਦਿਆਂ ਸੂਬੇ ਵਿਚ ਮੁਰੰਮਤ ਕਾਰਜਾਂ ਲਈ ਲੱਗਣ ਵਾਲੇ ਬਿਜਲੀ ਕੱਟਾਂ ‘ਤੇ ਅਸਥਾਈ ਰੋਕ ਲਗਾ ਦਿੱਤੀ ਹੈ। ਨਵੇਂ ਹੁਕਮਾਂ ਅਨੁਸਾਰ 30 ਅਪ੍ਰੈਲ ਤੱਕ 11 ਕੇਵੀ ਜਾਂ ਇਸ ਤੋਂ ਵੱਧ ਵਾਲੇ ਕਿਸੇ ਵੀ ਕੰਮ ਲਈ ਬਿਨਾਂ ਜ਼ੋਨਲ ਦਫ਼ਤਰ ਦੀ ਲਿਖਤੀ ਮਨਜ਼ੂਰੀ ਦੇ ਇਜਾਜ਼ਤ ਨਹੀਂ ਮਿਲੇਗੀ।
ਮਿਲੀ ਜਾਣਕਾਰੀ ਅਨੁਸਾਰ, ਵਿਭਾਗ ਨੇ ਪਹਿਲਾਂ ਤੈਅ ਕੀਤੇ ਸਾਰੇ ਸ਼ਟਡਾਊਨ ਤੁਰੰਤ ਰੱਦ ਕਰ ਦਿੱਤੇ ਹਨ। ਫੀਲਡ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਜਿੱਥੇ ਵੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਉਹਨੂੰ ਤੁਰੰਤ ਰੋਕਿਆ ਜਾਵੇ ਅਤੇ ਬਿਜਲੀ ਸਪਲਾਈ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ। ਇਨ੍ਹਾਂ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਵੀ ਜ਼ੋਰ ਦਿੱਤਾ ਗਿਆ ਹੈ।
ਇਸ ਫੈਸਲੇ ਤੋਂ ਪਹਿਲਾਂ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਵਿੱਚ ਬਿਜਲੀ ਬੰਦ ਕਰਨ ਦੀ ਯੋਜਨਾ ਬਣਾਈ ਗਈ ਸੀ। ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਇਹ ਇਲਾਕੇ ਸ਼ਾਮਲ ਸਨ:
ਜਲੰਧਰ: ਨਿਊ ਮਾਡਲ ਟਾਊਨ, ਲੇਦਰ ਕੰਪਲੈਕਸ, ਆਬਾਦਪੁਰਾ ਅਤੇ ਹੋਰ ਵਪਾਰਕ ਖੇਤਰ
ਲੁਧਿਆਣਾ: ਸਾਹਨੇਵਾਲ ਰੋਡ, ਜਨਤਾ ਨਗਰ, ਮੋਤੀ ਨਗਰ, ਟ੍ਰਾਂਸਪੋਰਟ ਨਗਰ, ਦੋਰਾਹਾ ਅਤੇ ਆਲਮਗੀਰ ਸਮੇਤ ਉਦਯੋਗਿਕ ਇਲਾਕੇ
ਅੰਮ੍ਰਿਤਸਰ: ਲਾਹੌਰੀ ਗੇਟ, ਇੰਦਰਾ ਕਲੋਨੀ, ਨਵਾਂ ਕੋਟ ਅਤੇ ਕਟੜਾ ਸੰਤ ਸਿੰਘ
ਪਟਿਆਲਾ: ਸੈਂਟਰਲ ਜੇਲ੍ਹ ਇਲਾਕਾ, ਪੁਲਿਸ ਲਾਈਨ, ਮਿੰਨੀ ਸਕੱਤਰੇਤ, ਮੋਦੀ ਕਾਲਜ ਅਤੇ ਅਰਜੁਨ ਨਗਰ

ਮੋਹਾਲੀ: ਫੇਜ਼-7, ਐਚ-ਬਲਾਕ, ਜ਼ੀਰਕਪੁਰ ਦੇ ਮਾਇਆ ਮਾਡਰਨ ਸਿਟੀ ਅਤੇ ਸਿੰਘਪੁਰ ਖੇਤਰ
ਹੁਣ ਨਵੇਂ ਹੁਕਮਾਂ ਤੋਂ ਬਾਅਦ ਇਨ੍ਹਾਂ ਇਲਾਕਿਆਂ ਵਿੱਚ ਯੋਜਿਤ ਬਿਜਲੀ ਕੱਟ ਨਹੀਂ ਲਗਾਏ ਜਾਣਗੇ ਅਤੇ ਲੋਕਾਂ ਨੂੰ ਰਾਹਤ ਮਿਲੇਗੀ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!