टॉप न्यूज़

ਗੋਲੀ ਲੱਗਣ ਕਾਰਨ DSP ਦੀ ਮੌਤ

ਫਗਵਾੜਾ ਪੁਲਿਸ ਕੁਆਰਟਰਾਂ ਵਿੱਚ ਪਿਸਤੌਲ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਲੱਗਣ ਕਾਰਨ ਡੀਐਸਪੀ ਦੀ ਮੌਤ ਹੋ ਗਈ ਹੈ। ਮ੍ਰਿਤਕ ਡੀਐਸਪੀ ਦੀ ਪਛਾਣ 55 ਸਾਲਾ ਯੋਗੇਸ਼ ਸ਼ਰਮਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਸਵੇਰੇ ਆਪਣੀ ਸਰਵਿਸ ਰਿਵਾਲਵਰ ਸਾਫ਼ ਕਰਦੇ ਸਮੇਂ ਉਸਦੀ ਛਾਤੀ ਵਿੱਚ ਗੋਲੀ ਲੱਗ ਗਈ ਸੀ। ਐਂਟੀ-ਨਾਰਕੋਟਿਕਸ ਟਾਸਕ ਫੋਰਸ ਤੋਂ ਉਸਨੂੰ ਤਿੰਨ ਦਿਨ ਪਹਿਲਾਂ ਬਿਊਰੋ ਆਫ਼ ਇਨਵੈਸਟੀਗੇਸ਼ਨ, ਚੰਡੀਗੜ੍ਹ ਵਿੱਚ ਤਬਾਦਲਾ ਹੋਇਆ ਸੀ।
ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਐਸਪੀ ਮਾਧਵੀ ਸ਼ਰਮਾ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕੀਤੀ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!