टॉप न्यूज़
Jalandhar ‘ਚ ਦਿਨ-ਦਿਹਾੜੇ ਵੱਡੀ ਲੁੱਟ
ਸਕੂਟਰੀ 'ਤੇ ਆਏ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਲੁੱਟਿਆ PNB ਬੈਂਕ

ਜਲੰਧਰ ਵਿੱਚ ਪੰਜਾਬ ਨੈਸ਼ਨਲ ਬੈਂਕ ਨੂੰ ਦਿਨ-ਦਿਹਾੜੇ ਲੁੱਟ ਲਿਆ ਗਿਆ ਹੈ। ਦੋ ਲੁਟੇਰੇ ਸਕੂਟਰੀ ‘ਤੇ ਆਏ, ਉਨ੍ਹਾਂ ਦੇ ਚਿਹਰੇ ਢੱਕੇ ਹੋਏ ਸਨ। ਇੱਕ ਬੈਂਕ ਦੇ ਬਾਹਰ ਨਿਗਰਾਨੀ ਕਰਦਾ ਰਿਹਾ , ਜਦੋਂ ਕਿ ਦੂਜਾ ਅੰਦਰ ਗਿਆ ਅਤੇ ਕੈਸ਼ੀਅਰ ਤੋਂ ਪੈਸੇ ਮੰਗਣ ਲੱਗਿਆ।
ਜਦੋਂ ਕੈਸ਼ੀਅਰ ਨੇ ਉਨ੍ਹਾਂ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਲੁਟੇਰਿਆਂ ਨੇ ਉਸਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਅਤੇ ਫਿਰ ਉਸ ‘ਤੇ ਪਿਸਤੌਲ ਤਾਣ ਦਿੱਤੀ। ਫਿਰ ਉਹ ਕੈਸ਼ ਕਾਊਂਟਰ ‘ਤੇ ਰੱਖੇ ਪੈਸਿਆਂ ਨਾਲ ਭਰੇ ਬੈਗ ਨੂੰ ਲੈ ਕੇ ਭੱਜ ਗਏ, ਜਿਸ ਵਿੱਚ ਲਗਭਗ 7 ਲੱਖ ਰੁਪਏ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ।।
EDITED BY- HARLEEN KAUR

