टॉप न्यूज़

ਰਾਸ਼ਟਰਪਤੀ ਨਿਵਾਸ ਨੇੜੇ ਅੰਨ੍ਹੇਵਾਹ ਚੱਲੀਆਂ ਗੋਲੀਆਂ

ਮੱਚਿਆ ਹੜਕੰਪ

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਲੋਕਾਂ ਦੇ ਨਾਲ-ਨਾਲ ਅਮਰੀਕੀ ਪ੍ਰਸ਼ਾਸਨ ਵਿਚਾਲੇ ਦਹਿਸ਼ਤ ਫੈਲਾ ਦਿੱਤੀ ਹੈ। ਦੱਸ ਦੇਈਏ ਕਿ ਵ੍ਹਾਈਟ ਹਾਊਸ ਨੇੜੇ ਇਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇੱਕ ਹਥਿਆਰਬੰਦ ਵਿਅਕਤੀ ਅਤੇ ਅਮਰੀਕੀ ਗੁਪਤ ਸੇਵਾ ਦੇ ਅਧਿਕਾਰੀਆਂ ਵਿਚਕਾਰ ਭਿਆਨਕ ਗੋਲੀਬਾਰੀ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਵ੍ਹਾਈਟ ਹਾਊਸ ਨੂੰ ਥੋੜ੍ਹੇ ਸਮੇਂ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਇਹ ਘਟਨਾ ਵਾਸ਼ਿੰਗਟਨ ਸਮਾਰਕ ਦੇ ਨੇੜੇ ਵਾਪਰੀ. ਜਦੋਂ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦਾ ਮੋਟਰ ਕਾਫ਼ਲਾ ਲੰਘ ਰਿਹਾ ਸੀ।

ਘਟਨਾ ਤੋਂ ਤੁਰੰਤ ਬਾਅਦ ਉੱਠਿਆ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਬੰਦੂਕਧਾਰੀ ਦਾ ਅਸਲ ਨਿਸ਼ਾਨਾ ਕੌਣ ਸੀ। ਕੀ ਉਹ ਉਪ ਰਾਸ਼ਟਰਪਤੀ ‘ਤੇ ਹਮਲਾ ਕਰਨ ਦਾ ਇਰਾਦਾ ਰੱਖਦਾ ਸੀ ਜਾਂ ਮੌਜੂਦਾ ਅਮਰੀਕੀ ਰਾਸ਼ਟਰਪਤੀ? ਡਿਪਟੀ ਡਾਇਰੈਕਟਰ ਕੁਇਨ ਨੇ ਸਪੱਸ਼ਟ ਕੀਤਾ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬੰਦੂਕਧਾਰੀ ਕਿਸ ਨੂੰ ਨਿਸ਼ਾਨਾ ਬਣਾ ਰਿਹਾ ਸੀ। ਉਨ੍ਹਾਂ ਕਿਹਾ ਕਿ ਸਾਡੀ ਟੀਮ ਇਸ ਖੇਤਰ ਵਿੱਚ 24 ਘੰਟੇ ਪੂਰੀ ਚੌਕਸੀ ਨਾਲ ਗਸ਼ਤ ਕਰ ਰਹੀ ਹੈ। ਕੀ ਇਹ ਹਮਲਾ ਮੌਜੂਦਾ ਅਮਰੀਕੀ ਰਾਸ਼ਟਰਪਤੀ ‘ਤੇ ਸੀ, ਇਸ ਬਾਰੇ ਫਿਲਹਾਲ ਜਾਂਚ ਚੱਲ ਰਹੀ ਹੈ, ਅਤੇ ਸੱਚਾਈ ਜਲਦੀ ਹੀ ਸਾਹਮਣੇ ਆ ਜਾਵੇਗੀ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!