टॉप न्यूज़

ਫੈਕਟਰੀ ‘ਚ ਕੰਮ ਕਰਦੇ ਨੌਜਵਾਨ ਦੀ ਨਿਕਲੀ ਡੇਢ ਕਰੋੜ ਦੀ ਲਾਟਰੀ

ਪਰਿਵਾਰ 'ਚ ਖੁਸ਼ੀ ਦੀ ਲਹਿਰ

ਸੁਜਾਨਪੁਰ ਦੇ ਨੌਜਵਾਨ ਦੀ 1.5 ਕਰੋੜ ਰੁਪਏ ਦੀ ਲਾਟਰੀ ਲੱਗੀ ਹੈ, ਅੱਜ ਨੌਜਵਾਨ ਜੇਤੂ ਲਾਟਰੀ ਦਾ ਟਿਕਟ ਲੈਕੇ ਲੁਧਿਆਣਾ ਪੁੱਜਿਆ , ਇਸ ਦੌਰਾਨ ਢੋਲ ਦੇ ਨਾਲ ਜੇਤੂ ਪਰਿਵਾਰ ਦਾ ਸਵਾਗਤ ਕੀਤਾ ਗਿਆ, ਜੇਤੂ ਨੇ ਕਿਹਾ ਕਿ 30 ਅਪ੍ਰੈਲ ਨੂੰ ਉਸ ਵੱਲੋਂ ਲਾਟਰੀ ਦਾ ਟਿਕਟ ਖਰੀਦਿਆ ਗਿਆ ਸੀ ਉਸਨੇ ਪਠਾਨਕੋਟ ਦੇ ਸੁਜਾਨਪੁਰ ਤੋਂ ਹੀ ਇਹ ਲਾਟਰੀ ਦਾ ਟਿਕਟ ਖਰੀਦਿਆ ਸੀ ਅਤੇ ਦੋ ਮਈ ਨੂੰ ਜਦੋਂ ਪੰਜਾਬ ਸਰਕਾਰ ਦੀ ਮਹੀਨੇ ਵਾਰ ਇਸ ਲਾਟਰੀ ਦਾ ਡਰਾਅ ਨਿਕਲਿਆ ਤਾਂ ਪਤਾ ਲੱਗਾ ਕੇ ਪਹਿਲਾ ਇਨਾਮ 1.5 ਕਰੋੜ ਦਾ ਲੱਗਿਆ ਹੈ। ਇਸ ਮੌਕੇ ਨੌਜਵਾਨ ਨੇ ਦੱਸਿਆ ਕਿ ਉਹ ਇਕ ਨਿੱਜੀ ਫੈਕਟਰੀ ‘ਚ ਠੇਕੇ ਤੇ ਕੰਮ ਕਰਦਾ ਹੈ ਅਤੇ ਪਰਿਵਾਰ ਕਾਫੀ ਗਰੀਬ ਹੈ, ਉਸ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਹੈ।
ਪਰਿਵਾਰ ‘ਚ ਮਾਂ ਅਤੇ 2 ਭਰਾ ਹਨ। ਉਨ੍ਹਾਂ ਕਿਹਾ ਜਿਵੇਂ ਹੀ ਲਾਟਰੀ ਨਿਕਲਣ ਬਾਰੇ ਪਤਾ ਲੱਗਾ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਉਹਨਾਂ ਕਿਹਾ ਕਿ ਉਸ ਨੂੰ ਗੱਡੀਆਂ ਦਾ ਸ਼ੌਂਕ ਤਾਂ ਨਹੀਂ ਹੈ ਪਰ ਮਕਾਨ ਦੀ ਹਾਲਤ ਬਹੁਤ ਖਸਤਾ ਹੈ ਉਹ ਚਾਹੁੰਦਾ ਹੈ ਕਿ ਆਪਣੇ ਮਕਾਨ ਦੀ ਮੁਰੰਮਤ ਕਰਾਵੇ। ਉਹਨਾਂ ਕਿਹਾ ਕਿ ਹਾਲੇ ਵਿਆਹ ਨਹੀਂ ਹੋਇਆ। ਉੱਥੇ ਹੀ ਉਸ ਦੇ ਮਾਮੇ ਨੇ ਵੀ ਖੁਸ਼ੀ ਸਾਂਝੀ ਕੀਤੀ ਅਤੇ ਕਿਹਾ ਕਿ 200 ਰੁਪਏ ਦੀ ਟਿਕਟ ਖਰੀਦ ਸੀ। ਉਧਰ ਭਨੋਟ ਐਂਟਰਪ੍ਰਾਈਜ਼ ਦੇ ਮੁਖੀ ਨੇ ਕਿਹਾ ਕਿ 172 ਇਨਾਮ ਹੁਣ ਤੱਕ ਸਾਡੇ ਪੰਜਾਬ ਭਰ ਦੀਆਂ ਸਖਾਵਾਂ ਤੋਂ ਨਿਕਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਇਕ ਲੋੜਵੰਦ ਗਰੀਬ ਪਰਿਵਾਰ ਦੀ ਲਾਟਰੀ ਲੱਗੀ ਹੈ। ਪੰਜਾਬ ਸਰਕਾਰ ਦੀ ਇਹ ਮਨਜ਼ੂਰ ਸ਼ੁਦਾ ਲਾਟਰੀ ਹੈ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!