
ਪੱਛਮੀ ਬੰਗਾਲ ਵਿੱਚ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਦੇ ਨਿੱਜੀ ਸਹਾਇਕ (PA) ਚੰਦਰਨਾਥ ਰੱਥ ਦੇ ਕਤਲ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਇੱਕ ਚਸ਼ਮਦੀਦ ਗਵਾਹ ਨੇ ਦਾਅਵਾ ਕੀਤਾ ਹੈ ਕਿ ਹਮਲਾਵਰ ਨੇ ਬਹੁਤ ਹੀ ਪੇਸ਼ੇਵਰ ਢੰਗ ਨਾਲ ਇਸ ਅਪਰਾਧ ਨੂੰ ਅੰਜਾਮ ਦਿੱਤਾ ਅਤੇ ਭੱਜ ਗਿਆ। ਪੁਲਿਸ ਮਾਮਲੇ ਦੀ ਜਾਂਚ ਇੱਕ ਯੋਜਨਾਬੱਧ ਕਤਲ ਵਜੋਂ ਕਰ ਰਹੀ ਹੈ।
ਇੱਕ ਚਸ਼ਮਦੀਦ ਗਵਾਹ ਦੇ ਅਨੁਸਾਰ, ਇਹ ਘਟਨਾ ਉਦੋਂ ਵਾਪਰੀ ਜਦੋਂ ਚੰਦਰਨਾਥ ਰੱਥ ਦੀ ਕਾਰ ਉਨ੍ਹਾਂ ਦੇ ਗੱਡੀ ਦੇ ਅੱਗੇ ਜਾ ਰਹੀ ਸੀ। ਅਚਾਨਕ, ਕਾਰ ਸੜਕ ਦੇ ਵਿਚਕਾਰ ਰੁਕ ਗਈ। ਇੱਕ ਮੋਟਰਸਾਈਕਲ ‘ਤੇ ਸਵਾਰ ਇੱਕ ਵਿਅਕਤੀ ਆਇਆ ਅਤੇ ਕਾਰ ਦੇ ਖੱਬੇ ਪਾਸੇ ਬਹੁਤ ਨੇੜਿਓਂ ਗੋਲੀਬਾਰੀ ਕੀਤੀ। ਚਸ਼ਮਦੀਦ ਗਵਾਹ ਨੇ ਕਿਹਾ ਕਿ ਇਦਾਂ ਲੱਗ ਰਿਹਾ ਸੀ ਕਿ ਹਮਲਾਵਰ ਨੇ ਪੂਰੀ ਟ੍ਰੇਨਿੰਗ ਲਈ ਹੋਈ ਸੀ। ਉਸ ਨੇ ਬਿਨਾਂ ਕਿਸੇ ਝਿਜਕ ਤੋਂ ਹਮਲਾ ਕੀਤਾ ਅਤੇ ਘਟਨਾ ਤੋਂ ਤੁਰੰਤ ਬਾਅਦ ਮੌਕੇ ਤੋਂ ਭੱਜ ਗਿਆ।
ਚਸ਼ਮਦੀਦ ਨੇ ਕਿਹਾ ਕਿ ਉਸਨੇ ਲਗਾਤਾਰ ਦੋ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਇਹ ਘਟਨਾ ਰਾਤ 10:30 ਅਤੇ 11:00 ਵਜੇ ਦੇ ਵਿਚਕਾਰ ਵਾਪਰੀ। ਹਮਲਾ ਹਸਪਤਾਲ ਤੋਂ ਲਗਭਗ 200 ਤੋਂ 300 ਮੀਟਰ ਦੀ ਦੂਰੀ ‘ਤੇ ਹੋਇਆ। ਸਥਾਨਕ ਲੋਕਾਂ ਨੇ ਤੁਰੰਤ ਜ਼ਖਮੀ ਚੰਦਰਨਾਥ ਰਥ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰ ਉਸਨੂੰ ਬਚਾਉਣ ਵਿੱਚ ਅਸਫਲ ਰਹੇ। ਹਮਲੇ ਵਿੱਚ ਕਾਰ ਚਾਲਕ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਹੈ।
EDITED BY- HARLEEN KAUR



