
ਪੰਜਾਬ ਦੀ ਸਿਆਸਤ ਵਿੱਚ ਲਗਾਤਾਰ ਹਲਚਲ ਜਾਰੀ ਹੈ। ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿਚ ਆਮ ਆਦਮੀ ਪਾਰਟੀ ਦੇ ਕਈ ਪਰਿਵਾਰ ਸ਼ਾਮਲ ਹੋਏ ਹਨ। ਇਸ ਤੋਂ ਬਾਅਦ ਲਗਾਤਾਰ ਕਈ ਵੱਡੀਆਂ ਸ਼ਖਸ਼ੀਅਤਾਂ ਪਾਰਟੀ ਦਾ ਹਿੱਸਾ ਬਣ ਰਹੀਆਂ ਹਨ। ਦੱਸ ਦੇਈਏ ਕਿ ਹੁੁਣ ਨਾਮਵਰ ਸਖਸ਼ੀਅਤ ਸ੍ਰੀ ਪ੍ਰਦੀਪ ਕੁਮਾਰ ਰੂੜਾ ਨੇ ਅਕਾਲੀ ਦਲ ਦਾ ਪੱਲਾ ਫੜ੍ਹਿਆ ਹੈ।
ਹਲਕਾ ਖਰੜ ਦੇ ਸ਼ਹਿਰ ਕੁਰਾਲੀ ਤੋਂ ਬਹੁਤ ਹੀ ਨਾਮਵਰ ਸਖਸ਼ੀਅਤ ਸ੍ਰੀ ਪ੍ਰਦੀਪ ਕੁਮਾਰ ਰੂੜਾ ਜੀ (ਸਾਬਕਾ ਐੱਮ ਸੀ) ਨੇ ਅੱਜ ਸ. ਸੁਖਬੀਰ ਸਿੰਘ ਬਾਦਲ ਜੀ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ‘ਚ ਘਰ ਵਾਪਸੀ ਕੀਤੀ। ਸ਼੍ਰੀ ਪ੍ਰਦੀਪ ਕੁਮਾਰ ਰੂੜਾ ਜੀ ਦੇ ਪਾਰਟੀ ਵਿੱਚ ਆਉਣ ਨਾਲ ਸ਼ਹਿਰ ਕੁਰਾਲੀ ਵਿੱਚ ਸ੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤੀ ਮਿਲੇਗੀ। ਸ. ਬਾਦਲ ਨੇ ਉਹਨਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।
EDITED BY- HARLEEN KAUR




