टॉप न्यूज़
ਕੌਮਾਂਤਰੀ ਪੱਧਰ ਦੇ ਨੌਜਵਾਨ ਬਾਡੀ ਬਿਲਡਰ ਦੀ ਅਚਾਨਕ ਮੌਤ
ਟਾਂਡਾ ਇਲਾਕੇ ‘ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਕੌਮਾਂਤਰੀ ਪੱਧਰ ਦੇ ਨੌਜਵਾਨ ਬਾਡੀ ਬਿਲਡਰ ਰੌਨ ਸਿੰਘ ਦੀ ਅਚਾਨਕ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ।
ਜਾਣਕਾਰੀ ਮੁਤਾਬਕ ਕੱਲ੍ਹ ਬਾਅਦ ਦੁਪਹਿਰ ਰੌਨ ਸਿੰਘ ਦੀ ਸਿਹਤ ਅਚਾਨਕ ਵਿਗੜ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਰੌਨ ਸਿੰਘ ਨੇ ਆਸਟਰੇਲੀਆ ਸਮੇਤ ਕਈ ਹੋਰ ਦੇਸ਼ਾਂ ਵਿੱਚ ਅਨੇਕਾਂ ਕੌਮਾਂਤਰੀ ਪੱਧਰ ਦੇ ਖਿਤਾਬ ਆਪਣੇ ਨਾਮ ਕੀਤੇ ਸਨ।


