ਬੁਰਸ਼ ਕਰਨ ਤੋਂ ਤੁਰੰਤ ਬਾਅਦ ਚਾਹ ਪੀਣਾ ਦੰਦਾਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਦੰਦਾਂ ਦੇ ਮਾਹਿਰਾਂ ਦੇ ਅਨੁਸਾਰ ਇਸਦੇ ਮੁੱਖ ਕਾਰਨ ਅਤੇ ਨੁਕਸਾਨ ਹੇਠ ਲਿਖੇ ਹਨ। - ਬੁਰਸ਼ ਕਰਨ ਤੋਂ ਬਾਅਦ ਦੰਦ ਹਲਕੇ ਸੰਵੇਦਨਸ਼ੀਲ (sensitive) ਹੋ ਜਾਂਦੇ ਹਨ। ਇਸ ਸਮੇਂ ਚਾਹ ਪੀਣ ਨਾਲ ਉਸ ਵਿੱਚ ਮੌਜੂਦ ਟੈਨਿਨ ਦੰਦਾਂ 'ਤੇ ਜੰਮ ਸਕਦੇ ਹਨ, ਜਿਸ ਨਾਲ ਦੰਦ ਪੀਲੇ ਹੋ ਸਕਦੇ ਹਨ। - ਟੂਥਪੇਸਟ ਨਾਲ ਦੰਦਾਂ 'ਤੇ ਫਲੋਰਾਈਡ ਦੀ ਇੱਕ ਸੁਰੱਖਿਆ ਪਰਤ ਬਣਦੀ ਹੈ। ਤੁਰੰਤ ਚਾਹ ਪੀਣ ਨਾਲ ਇਹ ਪਰਤ ਘੱਟ ਜਾਂਦੀ ਹੈ, ਜਿਸ ਨਾਲ ਦੰਦਾਂ ਦੀ ਮਜ਼ਬੂਤੀ ਘਟਦੀ ਹੈ। ਬੁਰਸ਼ ਤੋਂ ਬਾਅਦ ਚਾਹ ਪੀਣ ਨਾਲ ਦੰਦਾਂ ਅਤੇ ਮਸੂੜਿਆਂ ਦੋਵਾਂ ਨੂੰ ਨੁਕਸਾਨ ਹੋ ਸਕਦਾ ਹੈ। - ਟੂਥਬਰਸ਼ ਦੇ ਤੁਰੰਤ ਬਾਅਦ ਦੰਦ ਹਲਕੇ ਸੈਂਸਿਟਿਵ ਹੋ ਜਾਂਦੇ ਹਨ। ਇਸ ਵੇਲੇ ਚਾਹ ਦੇ ਟੈਨਿਨਜ਼ ਦੰਦਾਂ ਦੀ ਉੱਪਰੀ ਸਤਿਹ ‘ਤੇ ਲੱਗ ਸਕਦੇ ਹਨ, ਜਿਸ ਨਾਲ ਦੰਦ ਪੀਲੇ ਹੋਣ ਦਾ ਖਤਰਾ ਵਧ ਜਾਂਦਾ ਹੈ। - ਇਸ ਤੋਂ ਇਲਾਵਾ ਚਾਹ 'ਚ ਮੌਜੂਦ ਐਸਿਡ ਦੰਦਾਂ ਦੀ ਇਨੇਮਲ (ਚਮਕਦਾਰ ਪਰਤ) ਨੂੰ ਨਰਮ ਕਰ ਸਕਦੀ ਹੈ, ਜਿਸ ਨਾਲ ‘ਇਨੇਮਲ ਇਰੋਜ਼ਨ’ ਹੋਣ ਦੇ ਚਾਂਸ ਵੱਧ ਜਾਂਦੇ ਹਨ। - ਚਾਹ ਪੀਣ ਅਤੇ ਬੁਰਸ਼ ਕਰਨ ਦੇ ਵਿਚਕਾਰ ਘੱਟੋ-ਘੱਟ 30 ਤੋਂ 60 ਮਿੰਟ ਦਾ ਅੰਤਰ ਰੱਖਣਾ ਚਾਹੀਦਾ ਹੈ, ਤਾਂ ਜੋ ਦੰਦਾਂ ਦਾ ਐਨਾਲਮ (enamel) ਸੁਰੱਖਿਅਤ ਰਹੇ। EDITED BY- HARLEEN KAUR