
ਬਿਹਾਰ ਦੇ ਸਾਸਾਰਾਮ ਤੋਂ ਪਟਨਾ ਜਾ ਰਹੀ ਇੱਕ ਪੈਸੇਂਜਰ ਰੇਲਗੱਡੀ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਕਰਕੇ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ।
ਰੇਲਗੱਡੀ ਸਾਸਾਰਾਮ ਤੋਂ ਪਟਨਾ ਜਾ ਰਹੀ ਸੀ, ਜਿਸ ਵੇਲੇ ਅਚਾਨਕ ਅੱਗ ਲੱਗ ਗਈ। ਅੱਗ ਲੱਗਦਿਆਂ ਹੀ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ, ਜੋ ਬਚਾਅ ਲਈ ਇਧਰ-ਉਧਰ ਭੱਜੇ। ਗਨੀਮਤ ਰਹੀ ਕਿ ਇਸ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਅੱਗ ਲੱਗਣ ਦਾ ਕਾਰਨ ਫਿਲਹਾਲ ਪਤਾ ਨਹੀਂ ਹੈ। ਸਹੀ ਕਾਰਨ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਰੇਲਵੇ ਸੁਰੱਖਿਆ ਬਲ (RPF) ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਅਧਿਕਾਰਤ ਬਿਆਨ ਜਾਰੀ ਕੀਤਾ ਜਾਵੇਗਾ।
EDITED BY- HARLEEN KAUR



