टॉप न्यूज़
ਰਿਸ਼ਵਤਖੋਰ ਮਹਿਲਾ ਅਫਸਰ 15 ਹਜ਼ਾਰ ਰੁਪਏ ਲੈਂਦੀ ਰੰਗੇਹੱਥੀਂ ਵਿਜੀਲੈਂਸ ਨੇ ਕੀਤੀ ਕਾਬੂ

ਖੰਨਾ ਦੇ ਬਲਾਕ ਮਲੌਦ ਅਧੀਨ ਪੈਂਦੇ ਪਿੰਡ ਸੋਹੀਆਂ ਦੇ ਸਰਪੰਚ ਜਗਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਐਸ.ਐਸ.ਪੀ ਵਰਿੰਦਰ ਸਿੰਘ ਬਰਾੜ ਦੀ ਵਿਜੀਲੈਂਸ ਵਿਭਾਗ ਟੀਮ ਨੇ ਪੇਂਡੂ ਬਲਾਕ ਤੇ ਵਿਕਾਸ ਅਫ਼ਸਰ ਸੁਖਜੀਤ ਕੌਰ ਨੂੰ ਵਿਜੀਲੈਂਸ ਦੀ ਟੀਮ ਵਲੋਂ ਅੱਜ ਮਲੌਦ ਦਫਤਰ ਵਿਖੇ 15 ਹਜਾਰ ਰੁਪਏ ਪਿੰਡ ਸੋਹੀਆਂ ਦੇ ਸਰਪੰਚ ਤੋਂ ਇੰਟਰਲਾਕ ਇੱਟਾਂ ਦਾ ਬਿੱਲ ਪਾਸ ਕਰਵਾਉਣ ਦੇ ਬਦਲੇ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ।



