टॉप न्यूज़

ਨੂੰਹ ਦੇ ਕਿਸੇ ਬਾਹਰਲੇ ਮੁੰਡੇ ਨਾਲ ਸੀ ਨਾਜਾਇਜ਼ ਸੰਬੰਧ

ਪਰਿਵਾਰ ਨੇ ਕੀਤੇ ਵੱਡੇ ਖੁਲਾਸੇ

ਪਟਿਆਲਾ ਦੇ ਮੰਡੋਲੀ ਪਿੰਡ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਪੂਰੇ ਪਰਿਵਾਰ ਨੇ ਭਾਖੜਾ ਪੁਲ ਤੋਂ ਇੱਕ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ । ਇਸ ਦੁਖਦਾਈ ਘਟਨਾ ਵਿੱਚ 3 ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੇ ਮਾਤਾ ਪਿਤਾ ਨੂੰ ਮੌਕੇ ‘ਤੇ ਮੌਜੂਦ ਰਾਹਗੀਰਾਂ ਨੇ ਬੜੀ ਮੁਸ਼ੱਕਤ ਨਾਲ ਬਚਾਇਆ।
ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਜ਼ਿਲ੍ਹੇ ਦੇ ਮੌਜਪੁਰ ਪਿੰਡ ਦਾ ਵਸਨੀਕ ਹਰਪ੍ਰਭਜੋਤ ਸਿੰਘ ਆਪਣੀ ਪਤਨੀ ਜਸਵਿੰਦਰ ਕੌਰ ਅਤੇ ਆਪਣੇ ਤਿੰਨ ਬੱਚਿਆਂ: ਏਕਮਜੋਤ ਸਿੰਘ (14), ਮੁਸਕਾਨ (12) ਅਤੇ ਰਾਜਵੀਰ ਕੌਰ (8) ਨਾਲ ਭਾਖੜਾ ਪੁਲ ‘ਤੇ ਪਹੁੰਚਿਆ ਸੀ। ਦੱਸਿਆ ਜਾ ਰਿਹਾ ਕਿ ਪਹਿਲਾਂ ਉਨ੍ਹਾਂ ਨੇ ਆਪਣੇ ਬੱਚੇ ਨਹਿਰ ਵਿੱਚ ਸੁੱਟੇ ਅਤੇ ਇਸ ਤੋਂ ਬਾਅਦ, ਉਸਨੇ ਅਤੇ ਉਸਦੀ ਪਤਨੀ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ। ਇਸ ਘਟਨਾ ਵਿੱਚ ਬੱਚਿਆਂ ਦੀ ਡੁੱਬ ਕੇ ਮੌਤ ਹੋ ਗਈ ਪਰ ਮੌਕੇ ‘ਤੇ ਮੌਜੂਦ ਰਾਹਗੀਰਾਂ ਨੇ ਉਨ੍ਹਾਂ ਦੇ ਮਾਪਿਆਂ ਨੂੰ ਨਹਿਰ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ।
ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ,ਤਿੰਨੋਂ ਬੱਚੇ ਵਹਿ ਗਏ। ਜਿਸ ਤੋਂ ਬਾਅਦ ਗੋਤਾਖੋਰਾਂ ਨੇ ਨਹਿਰ ਵਿੱਚੋਂ ਤਿੰਨੋਂ ਬੱਚਿਆਂ ਦੀਆਂ ਲਾਸ਼ਾਂ ਕੱਢ ਲਈਆਂ। ਗੰਡਾ ਖੇੜੀ ਸਟੇਸ਼ਨ ਦੀ ਪੁਲਿਸ ਇਸ ਸਮੇਂ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਵਿੱਚ ਰੁੱਝੀ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਵੱਲੋਂ ਇਹ ਖੌਫਨਾਕ ਕਦਮ ਕਰਜ਼ੇ ਕਾਰਨ ਚੁੱਕਿਆ। ਪੈਸੇ ਦੇ ਲੈਣ ਦੇਣ ਨੂੰ ਲੈ ਕੇ ਹਰਪ੍ਰਭਜੋਤ ਪ੍ਰੇਸ਼ਾਨ ਸੀ।
ਇਸ ਤੋਂ ਇਲਾਵਾ ਇਹ ਵੀ ਗੱਲ ਚੱਲ ਰਹੀ ਰਹੀ ਹੈ ਕਿ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਇਨ੍ਹਾਂ ਨੂੰ ਕੋਈ ਫੋਨ ਕਰਕੇ ਉਨ੍ਹਾਂ ਤੋਂ ਪੈਸੇ ਮੰਗ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਉਸ ਨੂੰ ਲੱਖਾਂ ਰੁਪਏ ਦੇ ਵੀ ਚੁੱਕੇ ਸਨ, ਇਸ ਦੇ ਬਾਵਜੂਦ ਵੀ ਉਨ੍ਹਾਂ ਕੋਲ ਹੋਰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਕਾਰਨ ਪਰਿਵਾਰ ਨੇ ਤੰਗ ਆ ਕੇ ਇਹ ਕਦਮ ਚੁੱਕਿਆ।
ਹਰਪ੍ਰਭਜੋਤ ਸਿੰਘ ਦੀ ਤਾਈ ਨੇ ਵੱਡੇ ਖੁਲਾਸੇ ਕੀਤੇ। ਉਨ੍ਹਾਂ ਕਿਹਾ ਕਿ ਇਹ ਔਰਤ ਸਾਡਾ ਘਰ ਪੱਟ ਕੇ ਚਲੀ ਗਈ, ਬੱਚਿਆਂ ਨੂੰ ਮਾਰ ਕੇ ਚਲੀ ਗਈ। ਉਨ੍ਹਾਂ ਦੋਸ਼ ਲਾਉਂਦਿਆ ਕਿਹਾ ਕਿ ਇਹ ਔਰਤ ਘਰ ਵਿੱਚ ਕਲੇਸ਼ ਕਰਦੀ ਰਹਿੰਦੀ ਸੀ। ਪਹਿਲਾਂ ਇਸ ਔਰਤ ਨੇ ਆਪਣੀ ਸੱਸ ਨੂੰ ਥੱਪੜ ਮਾਰੇ, ਅਤੇ ਸਹੁਰੇ ਨੂੰ ਵੀ ਚਾਕੂ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਉਸ ਨੇ ਔਰਤ ਤੇ ਦੋਸ਼ ਲਗਾਉਂਦਿਆਂ ਆਖਿਆ ਕਿ ਉਹ ਕਿਸੇ ਬਾਹਰ ਦੇ ਮੁੰਡੇ ਨਾਲ ਜੁੜੀ ਹੋਈ ਸੀ, ਅਤੇ ਉਹ ਇਸ ਤੋਂ ਪੈਸੇ ਮੰਗਦਾ ਸੀ। ਉਨ੍ਹਾਂ ਕਿਹਾ ਕਿ ਉਸ ਨੇ ਆਪਣੇ ਬੱਚਿਆਂ ਦੀ ਐਫ ਡੀਆਂ ਤੁੜਵਾ ਕੇ ਦਿੱਤੀਆਂ ਅਤੇ ਕਿਸੇ ਤੋਂ ਮੰਗ ਕੇ ਵੀ ਉਸਨੂੰ ਪੈਸੇ ਦਿੱਤੇ। ਪਰਿਵਾਰ ਨੇ ਕਿਹਾ ਕਿ ਉਸ ਕੋਲ ਡੇਢ ਲੱਖ ਦੇ ਚੁਕੇ ਸੀ। ਵੱਡਾ ਖੁਲਾਸਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਮੁੰਡਾ ਉਸ ਨੂੰ ਕਹਿੰਦਾ ਸੀ ਕਿ ਜੇ ਉਸਨੇ ਸਾਨੂੰ ਪੈਸੇ ਨਾ ਦਿੱਤੇ ਤਾਂ ਅਸੀਂ ਉਨ੍ਹਾਂ ਦੀ ਵੀਡੀਓ ਵਾਇਰਲ ਕਰ ਦੇਵਾਂਗੇ। ਅਤੇ ਲਗਾਤਾਰ ਧਮਕੀਆਂ ਦੇ ਰਿਹਾ ਸੀ ਕਿ ਮੈਂ ਤੁਹਾਨੂੰ ਘਰ ਆ ਕੇ ਮਾਰ ਕੇ ਜਾਵਾਂਗਾ।
ਹੁਣ ਸਵਾਲ ਇਹ ਹੈ ਕਿ ਆਖਿਰ ਉਹ ਲੋਕ ਕੌਣ ਸਨ, ਜੋ ਪਰਿਵਾਰ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਆਖਿਰ ਉਸ ਔਰਤ ਤੋਂ ਬਲੈਕਮੇਲ ਕਰਕੇ ਪੈਸੇ ਕਿਉਂ ਮੰਗੇ ਜਾ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਪਰਿਵਾਰ ਸਣੇ ਇਹ ਖੌਫਨਾਕ ਕਦਮ ਚੁੱਕਣਾ ਪਿਆ। ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ। ਪਰ ਇਸ ਦੁਖਦਾਈ ਘਟਨਾ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!