Uncategorized

ਗੰਗਾ ਨਦੀ ਵਿੱਚ ਪਲਟੀ ਕਿਸ਼ਤੀ

3 ਦੀ ਮੌਤ, 7 ਲਾਪਤਾ

ਵੀਰਵਾਰ ਸਵੇਰੇ 5:00 ਵਜੇ ਦੇ ਕਰੀਬ ਪਟਨਾ ਵਿੱਚ ਗੰਗਾ ਨਦੀ ਵਿੱਚ 15 ਤੋਂ 16 ਲੋਕਾਂ ਨੂੰ ਲੈ ਜਾ ਰਹੀ ਇੱਕ ਕਿਸ਼ਤੀ ਪਲਟ ਗਈ। ਤਿੰਨ ਮੌਤਾਂ ਦੀ ਖ਼ਬਰ ਹੈ, ਅਤੇ ਸੱਤ ਲੋਕ ਲਾਪਤਾ ਹਨ। ਯਾਤਰੀਆਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਕੁੜੀਆਂ ਸਨ। ਇਹ ਸਾਰੇ ਗੰਗਾ ਦੇ ਮੈਦਾਨਾਂ ਤੋਂ ਨਦੀ ਪਾਰ ਕਰਕੇ ਇੱਕ ਛੋਟੀ ਕਿਸ਼ਤੀ ‘ਤੇ ਸਬਜ਼ੀਆਂ ਲੱਧ ਕੇ ਉਮਾਨਾਥ ਮੰਦਰ ਘਾਟ ਵੱਲ ਵਾਪਸ ਆ ਰਹੇ ਸਨ,ਜਦੋਂ ਅਚਾਨਕ ਹਾਦਸਾ ਵਾਪਰ ਗਿਆ। ਹਰ ਸਵੇਰ, ਇਹ ਵਿਅਕਤੀ ਸਬਜ਼ੀਆਂ ਨੂੰ ਕਿਸ਼ਤੀਆਂ ‘ਤੇ ਲੱਦਦੇ ਸਨ, ਉਨ੍ਹਾਂ ਨੂੰ ਉਮਾਨਾਥ ਮੰਦਰ ਖੇਤਰ ਵਿੱਚ ਪਹੁੰਚਾਉਂਦੇ ਸਨ, ਅਤੇ ਉੱਥੇ ਵੇਚਦੇ ਸਨ।
ਗੰਗਾ ਨਦੀ ਵਿੱਚ ਡੁੱਬਣ ਵਾਲੇ ਲੋਕਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ। ਉਨ੍ਹਾਂ ਦੇ ਰਿਸ਼ਤੇਦਾਰ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। । ਆਲੇ ਦੁਆਲੇ ਦੇ ਲੋਕਾਂ ਨੂੰ ਉਨ੍ਹਾਂ ਨੂੰ ਸੰਭਾਲਿਆ । ਪੁਲਿਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!