टॉप न्यूज़

ਦਰਜੀ ਬਣਿਆ 3 ਕਰੋੜ ਦੀ ਲਾਟਰੀ ਦਾ ਜੇਤੂ

ਲੁਧਿਆਣਾ ਦੇ ਘੰਟਾ ਘਰ ਇਲਾਕੇ ਵਿੱਚ ਉਸ ਵੇਲੇ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਬਿਹਾਰ ਦੇ ਇਕ ਨੌਜਵਾਨ ਦੀ 3 ਕਰੋੜ ਰੁਪਏ ਦੀ ਸਿੱਕਿਮ ਸਟੇਟ ਲਾਟਰੀ ਦਾ ਬੰਪਰ ਨਿਕਲਣ ਦੀ ਖ਼ਬਰ ਸਾਹਮਣੇ ਆਈ। ਲੰਬੇ ਸਮੇਂ ਤੋਂ ਕਿਸਮਤ ਅਜ਼ਮਾ ਰਹੇ ਇਸ ਨੌਜਵਾਨ ਦੀ ਜ਼ਿੰਦਗੀ ਇੱਕ ਹੀ ਟਿਕਟ ਨੇ ਪਲਾਂ ਵਿੱਚ ਬਦਲ ਦਿੱਤੀ। ਇਨਾਮ ਜੇਤੂ ਨੌਜਵਾਨ ਅੱਜ ਆਪਣੀ ਲਾਟਰੀ ਟਿਕਟ ਕਲੇਮ ਕਰਨ ਲਈ ਲੁਧਿਆਣਾ ਪਹੁੰਚਿਆ, ਜਿੱਥੇ ਉਸਦਾ ਜ਼ੋਰਦਾਰ ਸਵਾਗਤ ਕੀਤਾ ਗਿਆ।
ਇਨਾਮ ਜੇਤੂ ਦਿਨੇਸ਼ ਕੁਸ਼ਵਾਹਾ ਨੇ ਦੱਸਿਆ ਕਿ ਉਹ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਕਾਫੀ ਸਮੇਂ ਤੋਂ ਲਾਟਰੀਆਂ ਖਰੀਦ ਰਹੇ ਸਨ। ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਟਿਕਟ ਉਹਨਾਂ ਨੇ ਲੁਧਿਆਣਾ ਦੇ ਘੰਟਾ ਘਰ ਸਥਿਤ ਭਨੋਟ ਇੰਟਰਪ੍ਰਾਈਜਿਸ ਦੇ ਆਊਟਲੈਟ ਤੋਂ ਖਰੀਦਿਆ ਸੀ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਟਿਕਟ ‘ਤੇ 3 ਕਰੋੜ ਰੁਪਏ ਦਾ ਬੰਪਰ ਨਿਕਲਿਆ ਹੈ ਤਾਂ ਪਹਿਲਾਂ ਉਹਨਾਂ ਨੂੰ ਇਸ ਗੱਲ ‘ਤੇ ਵਿਸ਼ਵਾਸ ਹੀ ਨਹੀਂ ਹੋਇਆ।
ਦਿਨੇਸ਼ ਨੇ ਕਿਹਾ ਕਿ ਉਹ ਇੱਕ ਫੈਕਟਰੀ ਵਿੱਚ ਸਿਲਾਈ ਦਾ ਕੰਮ ਕਰਦੇ ਹਨ ਅਤੇ ਆਮ ਪਰਿਵਾਰ ਨਾਲ ਸਬੰਧ ਰੱਖਦੇ ਹਨ। ਇਸ ਵੱਡੇ ਇਨਾਮ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਉਹਨਾਂ ਨੇ ਕਿਹਾ ਕਿ ਇਹ ਪਲ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਹੈ।
ਉੱਥੇ ਹੀ ਭਨੋਟ ਇੰਟਰਪ੍ਰਾਈਜਿਸ ਦੇ ਮੁਖੀ ਨੇ ਦੱਸਿਆ ਕਿ ਉਹਨਾਂ ਦੇ ਆਊਟਲੈਟ ਤੋਂ ਪਹਿਲਾਂ ਵੀ ਕਈ ਲੋਕ ਕਰੋੜਪਤੀ ਬਣ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਖ਼ਾਸ ਗੱਲ ਇਹ ਹੈ ਕਿ ਜ਼ਿਆਦਾਤਰ ਇਨਾਮ ਆਮ ਅਤੇ ਗਰੀਬ ਪਰਿਵਾਰਾਂ ਨੂੰ ਹੀ ਮਿਲੇ ਹਨ। ਉਹਨਾਂ ਦੇ ਮੁਤਾਬਕ ਹੁਣ ਤੱਕ ਦਰਜਨਾਂ ਬੰਪਰ ਇਨਾਮ ਉਹਨਾਂ ਦੇ ਸੈਂਟਰ ਤੋਂ ਨਿਕਲ ਚੁੱਕੇ ਹਨ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!