टॉप न्यूज़

Amritsar ਦੀ ਮਾਰਕੀਟ ‘ਚ ਲੱਗੀ ਭਿਆਨਕ ਅੱਗ

20 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ

ਅੰਮ੍ਰਿਤਸਰ ਦੇ ਰਾਮ ਬਾਗ ਚੌਂਕ ਯਾਨੀ ਬਾਂਸਾਂ ਵਾਲੇ ਬਾਜ਼ਾਰ ‘ਚ ਇਕ ਵੱਡੀ ਘਟਨਾ ਵਾਪਰੀ ਹੈ। ਇਥੇ ਬਾਜ਼ਾਰ ਵਿੱਚ ਬਾਂਸ,  ਬਾਂਸਾਂ ਦੀਆਂ ਪੌੜੀਆਂ ਅਤੇ ਹੋਰ ਜਲਣਸ਼ੀਲ ਸਮਾਨ ਹੋਣ ਕਰਕੇ ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰ ਲਿਆ ਅਤੇ ਕਈ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਦੀਆਂ ਲਪਟਾਂ ਕਈ ਫੁੱਟ ਉੱਚੀਆਂ ਉੱਠਣ ਲੱਗੀਆਂ, ਜਿਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ।

ਜਾਣਕਾਰੀ ਅਨੁਸਾਰ ਰਾਮਬਾਗ ਬਾਜ਼ਾਰ ਵਿੱਚ ਇੱਕ ਬਾਂਸ ਦੀ ਦੁਕਾਨ ਵਿੱਚ ਭਿਆਨਕ ਅੱਗ ਲੱਗ ਗਈ। ਬਾਜ਼ਾਰ ਵਿੱਚ ਬਾਂਸ, ਪੌੜੀਆਂ ਅਤੇ ਹੋਰ ਸਾਮਾਨ ਹੋਣ ਕਰਕੇ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਆਸ -ਪਾਸ ਦੀਆਂ 12 ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਦੌਰਾਨ ਇੱਕ ਦੁਕਾਨਦਾਰ ਜ਼ਿੰਦਾ ਸੜ ਗਿਆ।

ਮ੍ਰਿਤਕ ਦੀ ਬਾਜ਼ਾਰ ਵਿੱਚ ਬਾਂਸ ਦੀ ਦੁਕਾਨ ਸੀ। ਉਹ ਦਿਵਿਆਂਗ ਸੀ ਅਤੇ ਸਮੇਂ ਸਿਰ ਦੁਕਾਨ ਤੋਂ ਬਾਹਰ ਨਹੀਂ ਨਿਕਲ ਸਕਿਆ, ਜਿਸ ਕਾਰਨ ਉਹ ਅੱਗ ਦੀ ਚਪੇਟ ਵਿੱਚ ਆ ਗਿਆ। ਘਟਨਾ ਵਿੱਚ ਕਰੀਬ 20 ਤੋਂ 25 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਇੱਕ ਦੁਕਾਨ ਦੇ ਉੱਪਰ ਲੱਗੇ ਮੋਬਾਈਲ ਟਾਵਰ ਨੂੰ ਵੀ ਅੱਗ ਲੱਗ ਗਈ, ਜਿਸ ਕਾਰਨ ਟਾਵਰ ਡਿੱਗਣ ਦਾ ਖਤਰਾ ਬਣ ਗਿਆ। ਆਪਣਾ ਸਾਮਾਨ ਸੜਦਾ ਦੇਖ ਕਈ ਦੁਕਾਨਦਾਰ ਰੋ ਪਏ।

ਲੋਕਾਂ ਮੁਤਾਬਕ ਅੱਗ ਇੰਨੀ ਭਿਆਨਕ ਸੀ ਕਿ ਆਸ-ਪਾਸ ਦੇ ਲੋਕਾਂ ਅਤੇ ਦੁਕਾਨਦਾਰਾਂ ਵਿੱਚ ਦਹਿਸ਼ਤ ਫੈਲ ਗਈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਸੰਬੰਧਿਤ ਵਿਭਾਗਾਂ ਦੀਆਂ ਟੀਮਾਂ ਵੀ ਮੌਕੇ ‘ਤੇ ਮੌਜੂਦ ਹਨ। ਹਾਲੇ ਤੱਕ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!