टॉप न्यूज़

ਲੁਧਿਆਣਾ ‘ਚ FCI ਵਰਕਰ ਦੀ ਲੱਗੀ 1 ਕਰੋੜ ਦੀ ਲਾਟਰੀ

7 ਰੁਪਏ ਨੇ ਬਦਲੀ ਕਿਸਮਤ

ਲੁਧਿਆਣਾ ਦੇ ਰਹਿਣ ਵਾਲੇ ਰਣਧੀਰ ਸਿੰਘ ਦੀ ਜ਼ਿੰਦਗੀ ਉਸ ਵੇਲੇ ਪੂਰੀ ਤਰ੍ਹਾਂ ਬਦਲ ਗਈ, ਜਦੋਂ ਸਿਰਫ਼ 7 ਰੁਪਏ ਦੀ ਲਾਟਰੀ ਨੇ ਉਸਨੂੰ ਕਰੋੜਪਤੀ ਬਣਾ ਦਿੱਤਾ। ਜੋ ਵਿਅਕਤੀ ਕੱਲ੍ਹ ਤੱਕ ਦੋ ਵੇਲੇ ਦੀ ਰੋਟੀ ਲਈ ਐਫਸੀਆਈ (FCI) ਵਿੱਚ ਪਸੀਨਾ ਬਹਾਉਂਦਾ ਸੀ ਅਤੇ ਕਰਜ਼ੇ ਦੇ ਬੋਝ ਹੇਠ ਦਬਿਆ ਹੋਇਆ ਸੀ, ਅੱਜ ਉਹ ਕਰੋੜਾਂ ਦਾ ਮਾਲਕ ਬਣ ਗਿਆ ਹੈ। ਘਰ ਦੀਆਂ ਜ਼ਿੰਮੇਵਾਰੀਆਂ ਅਤੇ ਇਲਾਜ ਦੇ ਖਰਚਿਆਂ ਨੇ ਕਈ ਵਾਰ ਉਸਨੂੰ ਨਿਰਾਸ਼ ਕੀਤਾ ਪਰ ਕਿਸਮਤ ਨੇ ਅਚਾਨਕ ਐਸਾ ਮੋੜ ਲਿਆ .ਜਿਸਦੀ ਉਸਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ।

ਲੱਖੋਵਾਲ ਪਿੰਡ ਦੇ ਰਣਧੀਰ ਸਿੰਘ (40) ਰੋਜ਼ਾਨਾ ਦੀ ਤਰ੍ਹਾਂ ਕੰਮ ’ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਕੋਹਾੜਾ ਸਥਿਤ ਗੁਪਤਾ ਲਾਟਰੀ ਤੋਂ ਸਿੱਕਿਮ ਸਟੇਟ ਲਾਟਰੀ ਦੀਆਂ 7-7 ਰੁਪਏ ਵਾਲੀਆਂ 4 ਬੰਡਲ ਟਿਕਟਾਂ ਖਰੀਦੀਆਂ। ਰਣਧੀਰ ਦੱਸਦੇ ਹਨ ਕਿ ਉਨ੍ਹਾਂ ਨੇ ਸਿਰਫ਼ ਆਪਣੀ ਕਿਸਮਤ ਅਜ਼ਮਾਉਣ ਲਈ ਇਹ ਟਿਕਟਾਂ ਲਈਆਂ ਸਨ। ਜਿਵੇਂ ਹੀ ਸ਼ਾਮ 6 ਵਜੇ ਡਰਾਅ ਦਾ ਨਤੀਜਾ ਆਇਆ, ਰਣਧੀਰ ਨੂੰ ਆਪਣੀਆਂ ਅੱਖਾਂ ’ਤੇ ਯਕੀਨ ਨਹੀਂ ਹੋਇਆ। ਉਨ੍ਹਾਂ ਨੇ 1 ਕਰੋੜ ਰੁਪਏ ਦਾ ਪਹਿਲਾ ਇਨਾਮ ਆਪਣੇ ਨਾਮ ਕਰ ਲਿਆ ਸੀ।

ਰਣਧੀਰ ਲਈ ਲਾਟਰੀ ਦਾ ਇਹ ਸ਼ੌਕ ਨਵਾਂ ਨਹੀਂ ਸੀ। ਉਨ੍ਹਾਂ ਦੱਸਿਆ ਕਿ ਜਦੋਂ ਪਹਿਲੀ ਵਾਰ ਕਿਸਮਤ ਅਜ਼ਮਾਈ ਸੀ ਤਾਂ 45 ਹਜ਼ਾਰ ਰੁਪਏ ਦੀ ਲਾਟਰੀ ਨਿਕਲੀ ਸੀ। ਉਸ ਛੋਟੀ ਜਿੱਤ ਨੇ ਉਨ੍ਹਾਂ ਨੂੰ ਉਮੀਦ ਦਿੱਤੀ ਕਿ ਸ਼ਾਇਦ ਕਦੇ ਵੱਡਾ ਬਦਲਾਅ ਵੀ ਆ ਸਕਦਾ ਹੈ। ਉਸ ਤੋਂ ਬਾਅਦ ਉਹ ਕਦੇ-ਕਦੇ ਲਾਟਰੀ ਖਰੀਦ ਲੈਂਦੇ ਸਨ। ਇਸ ਵਾਰ ਤਾਂ ਕਿਸਮਤ ਨੇ ਉਨ੍ਹਾਂ ਦੇ ਘਰ ਦੀ ਗਰੀਬੀ ਹੀ ਖਤਮ ਕਰ ਦਿੱਤੀ।

ਲਾਟਰੀ ਜਿੱਤਣ ਤੋਂ ਬਾਅਦ ਰਣਧੀਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅੰਝੂ ਵੀ ਸਨ। ਉਨ੍ਹਾਂ ਭਾਵੁਕ ਹੋ ਕੇ ਕਿਹਾ, “ਮੇਰੇ ਉੱਤੇ ਕਾਫ਼ੀ ਕਰਜ਼ਾ ਹੈ। ਆਪਣੀ ਅਤੇ ਪਤਨੀ ਦੀ ਬਿਮਾਰੀ ਦੇ ਇਲਾਜ ਲਈ ਮੈਂ ਲੋਕਾਂ ਤੋਂ ਪੈਸੇ ਉਧਾਰ ਲਏ ਸਨ, ਜੋ ਵਾਪਸ ਕਰਨਾ ਮੁਸ਼ਕਲ ਹੋ ਰਿਹਾ ਸੀ। ਹੁਣ ਸਭ ਤੋਂ ਪਹਿਲਾਂ ਮੈਂ ਆਪਣਾ ਸਾਰਾ ਕਰਜ਼ਾ ਉਤਾਰਾਂਗਾ।”

ਰਣਧੀਰ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਬਜ਼ੁਰਗ ਮਾਤਾ-ਪਿਤਾ ਵੀ ਹਨ। ਹੁਣ ਤੱਕ ਉਹ ਸਾਧਨਾਂ ਦੀ ਕਮੀ ਕਾਰਨ ਉਨ੍ਹਾਂ ਦੀ ਉਹ ਸੇਵਾ ਨਹੀਂ ਕਰ ਸਕਦੇ ਸਨ ਜਿਵੇਂ ਉਹ ਚਾਹੁੰਦੇ ਸਨ। ਹੁਣ ਉਹ ਆਪਣੇ ਮਾਤਾ-ਪਿਤਾ ਨੂੰ ਹਰ ਸੁਖ-ਸੁਵਿਧਾ ਦੇਣਾ ਚਾਹੁੰਦੇ ਹਨ।

ਰਣਧੀਰ ਦੇ ਦੋ ਬੱਚੇ ਹਨ — ਇੱਕ ਪੁੱਤ ਅਤੇ ਇੱਕ ਧੀ। ਉਨ੍ਹਾਂ ਦਾ ਪੁੱਤ ਪੜ੍ਹਾਈ ਵਿੱਚ ਕਾਫ਼ੀ ਹੋਨਹਾਰ ਹੈ, ਜਿਸਨੇ ਹਾਲ ਹੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀ 12ਵੀਂ ਦੀ ਪ੍ਰੀਖਿਆ ਵਿੱਚ 84% ਅੰਕ ਹਾਸਲ ਕਰਕੇ ਆਪਣੀ ਯੋਗਤਾ ਸਾਬਤ ਕੀਤੀ ਹੈ। ਰਣਧੀਰ ਦਾ ਫੈਸਲਾ ਹੈ ਕਿ ਹੁਣ ਉਹ ਇਹਨਾਂ ਪੈਸਿਆਂ ਦਾ ਵੱਡਾ ਹਿੱਸਾ ਆਪਣੇ ਬੱਚਿਆਂ ਦੀ ਉੱਚ ਸਿੱਖਿਆ ’ਤੇ ਖਰਚ ਕਰਨਗੇ। ਉਹ ਨਹੀਂ ਚਾਹੁੰਦੇ ਕਿ ਜਿਹੜੀ ਮਜ਼ਦੂਰੀ ਅਤੇ ਤੰਗੀ ਉਨ੍ਹਾਂ ਨੇ ਸਹੀ ਹੈ, ਉਹ ਉਨ੍ਹਾਂ ਦੇ ਬੱਚਿਆਂ ਨੂੰ ਵੀ ਦੇਖਣੀ ਪਵੇ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!