टॉप न्यूज़

ਜਲੰਧਰ ਦੇ ਹੋਟਲ ‘ਚ ਮਿਲੀ ਕੁੜੀ ਦੀ ਲਾਸ਼

ਮੱਚੀ ਸਨਸਨੀ

ਜਲੰਧਰ ਸਿਟੀ ਰੇਲਵੇ ਸਟੇਸ਼ਨ ਨੇੜੇ ਰਾਇਲ ਹੋਟਲ ਵਿੱਚ ਇੱਕ ਕੁੜੀ ਦੀ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਦੇ ਅਨੁਸਾਰ, ਉਹ ਪਿਛਲੇ ਦੋ ਦਿਨਾਂ ਤੋਂ ਕਮਰਾ ਨੰਬਰ 102 ਵਿੱਚ ਰਹਿ ਰਹੀ ਸੀ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਹ ਕਮਰੇ ਵਿੱਚ ਮ੍ਰਿਤਕ ਪਾਈ ਗਈ। ਪੁਲਿਸ ਨੇ ਲਾਸ਼ ਨੂੰ ਹਿਰਾਸਤ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਸ ਦੀ ਮੌਤ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਉਸ ਦੀ ਪਛਾਣ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ।

ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇੱਕ ਨੌਜਵਾਨ ਦੋ ਦਿਨਾਂ ਤੋਂ ਕੁੜੀ ਨੂੰ ਮਿਲਣ ਆ ਰਿਹਾ ਸੀ। ਉਹ ਦਿਨ ਵਿੱਚ ਦੋ ਤੋਂ ਤਿੰਨ ਘੰਟੇ ਰਹਿੰਦਾ ਸੀ ਅਤੇ ਫਿਰ ਚਲਾ ਜਾਂਦਾ ਸੀ। ਕੁੜੀ ਦੇ ਕਮਰੇ ਵਿੱਚ ਇੱਕ ਲਾਲ ਸੂਟਕੇਸ ਵੀ ਮਿਲਿਆ, ਪਰ ਉਸ ਵਿੱਚ ਕੁਝ ਵੀ ਨਹੀਂ ਸੀ। ਕਮਰੇ ਦੀ ਬਹੁਤ ਮਾੜੀ ਹਾਲਤ ਹੋਈ ਪਈ ਸੀ। ਕਮਰਾ ਗੰਦਾ ਪਿਆ ਸੀ ਅਤੇ ਉਸ ਦਾ ਸਮਾਨ ਇਧਰ-ਉਧਰ ਖਿੱਲਰਿਆ ਹੋਇਆ ਸੀ। ਹੋਟਲ ਸਟਾਫ਼ ਦਾ ਕਹਿਣਾ ਹੈ ਕਿ ਲੜਕੀ ਦੀ ਮੌਤ ਨਸ਼ੇ ਕਾਰਨ ਹੋਣ ਦਾ ਸ਼ੱਕ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!