Punjab ’ਚ ਜਨਤਕ ਸਥਾਨਾਂ ਤੋਂ ਅਵਾਰਾ ਕੁੱਤਿਆਂ ਨੂੰ ਹਟਾਉਣ ਦੀ ਮੁਹਿੰਮ ’ਤੇ ਸੋਨਮ ਬਾਜਵਾ ਦਾ ਆਇਆ ਬਿਆਨ
ਜਾਣੋ ਕੀ ਕਿਹਾ

ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਪੰਜਾਬ ਸਰਕਾਰ ਵੱਲੋਂ ਜਾਨਲੇਵਾ ਅਤੇ ਭਿਆਨਕ ਅਵਾਰਾ ਕੁੱਤਿਆਂ ਨੂੰ ਫੜਨ ਲਈ ਚਲਾਈ ਜਾ ਰਹੀ ਮੁਹਿੰਮ ‘ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਹਮਦਰਦੀ ਭਰਿਆ ਅਤੇ ਮਨੁੱਖੀ ਹੱਲ ਅਪਣਾਇਆ ਜਾਵੇ।
ਸੋਨਮ ਬਾਜਵਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਲਾਵਾਰਸ ਕੁੱਤਿਆਂ ਨੂੰ ਵੱਡੇ ਪੱਧਰ ‘ਤੇ ਖਤਮ ਕਰਨ ਦੇ ਹੁਕਮ ਨਹੀਂ ਦਿੱਤੇ। ਉਨ੍ਹਾਂ ਮੁਤਾਬਕ ਅਦਾਲਤ ਨੇ ਸੰਵੇਦਨਸ਼ੀਲ ਜਨਤਕ ਥਾਵਾਂ ਤੋਂ ਕੁੱਤਿਆਂ ਨੂੰ ਨਸਬੰਦੀ, ਟੀਕਾਕਰਨ ਅਤੇ ਆਸਰਾ ਦੇਣ ਨਾਲ ਨਿਯਮਤ ਤੌਰ ‘ਤੇ ਹਟਾਉਣ ਦੀ ਗੱਲ ਕੀਤੀ ਹੈ, ਨਾ ਕਿ ਸੜਕਾਂ ਤੋਂ ਪੂਰੀ ਤਰ੍ਹਾਂ ਸਾਫ਼ ਕਰਨ ਦੀ।
ਸੋਨਮ ਬਾਜਵਾ ਨੇ ਸਵਾਲ ਉਠਾਇਆ ਕਿ ਆਸਰਾ ਘਰ ਅਤੇ ਬੁਨਿਆਦੀ ਢਾਂਚਾ ਕਿੱਥੇ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਬੇਜ਼ੁਬਾਨ ਜਾਨਵਰਾਂ ਲਈ “ਮੌਤ ਦੀ ਸਜ਼ਾ” ਨਹੀਂ ਬਣਨੀ ਚਾਹੀਦੀ। ਉਨ੍ਹਾਂ ਅੱਗੇ ਕਿਹਾ ਕਿ ਜਨਤਕ ਸੁਰੱਖਿਆ ਅਤੇ ਮਨੁੱਖੀ ਜਾਨਾਂ ਜਿੰਨੀ ਮਹੱਤਵਪੂਰਨ ਹਨ, ਉਤਨੀ ਹੀ ਹਮਦਰਦੀ ਅਤੇ ਜ਼ਿੰਮੇਵਾਰੀ ਵੀ ਜ਼ਰੂਰੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਇਸ ਪਹੁੰਚ ‘ਤੇ ਮੁੜ ਵਿਚਾਰ ਕਰਕੇ ਮਨੁੱਖੀ ਅਤੇ ਸੰਵੇਦਨਸ਼ੀਲ ਹੱਲ ਚੁਣਿਆ ਜਾਵੇ।
EDITED BY- HARLEEN KAUR



