टॉप न्यूज़

13 ਸਾਲਾਂ ਬਾਅਦ ਲੁਧਿਆਣਾ ਦੀ ਲਾਪਤਾ ਮਹਿਲਾ ਕੈਨੇਡਾ ‘ਚ ਮਿਲੀ ਜ਼ਿੰਦਾ

ਲੁਧਿਆਣਾ ਦੀ ਇੱਕ ਮਹਿਲਾ ਦੇ ਲਾਪਤਾ ਹੋਣ ਨਾਲ ਜੁੜੇ ਕਰੀਬ 13 ਸਾਲ ਪੁਰਾਣੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਕਤਲ ਦਾ ਕੇਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੱਲ ਰਿਹਾ ਸੀ। ਮਾਮਲੇ ਵਿੱਚ ਮਹਿਲਾ ਦੇ ਮਾਮੇ ਆਤਮਾ ਸਿੰਘ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਦਾਅਵਾ ਕੀਤਾ ਸੀ ਕਿ ਉਸ ਦੀ ਭਾਣਜੀ 2012–13 ਤੋਂ ਲਾਪਤਾ ਹੈ ਅਤੇ ਉਸ ਦੇ ਕਤਲ ਹੋਣ ਦਾ ਖ਼ਦਸ਼ਾ ਜਤਾਇਆ ਸੀ। ਪਟੀਸ਼ਨ ਵਿੱਚ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਬਣਾਉਣ ਦੀ ਮੰਗ ਵੀ ਕੀਤੀ ਗਈ ਸੀ। ਮਾਮਲੇ ਦੀ ਜਾਂਚ ਤੇ ਅਦਾਲਤੀ ਕਾਰਵਾਈ ਕਈ ਸਾਲਾਂ ਤੋਂ ਜਾਰੀ ਸੀ।
ਹਾਈਕੋਰਟ ਅੱਗੇ ਪੇਸ਼ ਕੀਤੇ ਗਏ ਪਾਸਪੋਰਟ ਰਿਕਾਰਡ ਅਤੇ ਇਮੀਗ੍ਰੇਸ਼ਨ ਦਸਤਾਵੇਜ਼ਾਂ ਤੋਂ ਇਹ ਗੱਲ ਸਾਹਮਣੇ ਆਈ ਕਿ ਦਵਿੰਦਰ ਕੌਰ ਕੈਨੇਡਾ ਵਿੱਚ ਰਹਿ ਰਹੀ ਹੈ। ਦਵਿੰਦਰ ਕੌਰਕੈਨੇਡਾ ਦੇ ਵੈਨਕੂਵਰ ‘ਚ ਰਹਿ ਰਹੀ ਹੈ। ਇਸ ਤੋਂ ਇਲਾਵਾ ਮਹਿਲਾ ਦੀ ਮਾਸੀ ਅਤੇ ਚਚੇਰੀ ਭੈਣ ਨੇ ਵੀਡੀਓ ਕਾਲ ਰਾਹੀਂ ਉਸ ਦੀ ਪਛਾਣ ਵੀ ਕੀਤੀ।
ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਮੌਜੂਦ ਸਬੂਤ ਸਪੱਸ਼ਟ ਤੌਰ ‘ਤੇ ਦਰਸਾਉਂਦੇ ਹਨ ਕਿ ਮਹਿਲਾ ਜ਼ਿੰਦਾ ਹੈ। ਇਸ ਲਈ ਮਾਮਲੇ ਵਿੱਚ SIT ਬਣਾਉਣ ਦੀ ਮੰਗ ਵਾਲੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਜਾਂਚ ਅਤੇ ਅਦਾਲਤੀ ਕਾਰਵਾਈ ਕਈ ਸਾਲਾਂ ਤੋਂ ਜਾਰੀ ਸੀ। ਹਾਈਕੋਰਟ ਦੇ ਇਸ ਫ਼ੈਸਲੇ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਇਸ ਮਾਮਲੇ ਤੋਂ ਵੱਡਾ ਪਰਦਾ ਉੱਠ ਗਿਆ ਹੈ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!