टॉप न्यूज़

ਜ਼ੋਰਦਾਰ ਧਮਾਕੇ ਨਾਲ ਕੰਬਿਆ ਪੰਜਾਬ

ਪੈ ਗਿਆ ਚੀਕ ਚਿਹਾੜਾ

ਪੰਜਾਬ ਦੇ ਬਰਨਾਲਾ ਪਿੰਡ ਫ਼ਤਿਹਗੜ੍ਹ ਛੰਨਾ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਲੋਕਾਂ ਵਿਚਾਲੇ ਦਹਿਸ਼ਤ ਦਾ ਮਾਹੌਲ ਹੈ। ਦੱਸ ਦੇਈਏ ਕਿ ਲੋਕਾਂ ਵਿਚਾਲੇ ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਫ਼ਤਿਹਗੜ੍ਹ ਛੰਨਾ ਵਿੱਚ ਸਥਿਤ ਆਈ. ਓ. ਐੱਲ. ਕੈਮੀਕਲ ਫੈਕਟਰੀ ‘ਚ ਜ਼ੋਰਦਾਰ ਧਮਾਕਾ ਹੋਇਆ। ਫੈਕਟਰੀ ਦੇ ਇੱਕ ਯੂਨਿਟ ‘ਚ ਅਚਾਨਕ ਹੋਏ ਜ਼ੋਰਦਾਰ ਧਮਾਕੇ ਅਤੇ ਅੱਗ ਲੱਗਣ ਦੇ ਬਾਵਜੂਦ ਉੱਥੇ ਕੰਮ ਕਰ ਰਹੇ ਕਰਮਚਾਰੀਆਂ ਦੀ ਸੂਝ-ਬੂਝ ਅਤੇ ਪ੍ਰਸ਼ਾਸਨਿਕ ਮੁਸਤੈਦੀ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਸਮਾਂ ਰਹਿੰਦੇ ਚੁੱਕੇ ਗਏ ਕਦਮਾਂ ਸਦਕਾ ਜਾਨ ਅਤੇ ਮਾਲ ਦੋਵਾਂ ਦੀ ਸੁਰੱਖਿਆ ਯਕੀਨੀ ਬਣਾ ਲਈ ਗਈ। ​ਫੈਕਟਰੀ ਅਧਿਕਾਰੀ ਬਸੰਤ ਸਿੰਘ ਜਵੰਧਾ ਨੇ ਹਾਦਸੇ ਦੇ ਸੰਦਰਭ ‘ਚ ਦੱਸਿਆ ਕਿ ਰਾਤ ਕਰੀਬ 10:00 ਵਜੇ ਯੂਨਿਟ ਨੰਬਰ-9 ‘ਚ ਤਿੰਨ ਮਜ਼ਦੂਰ ਰੋਜ਼ਾਨਾ ਦੀ ਤਰ੍ਹਾਂ ਆਪਣਾ ਕੰਮ ਕਰ ਰਹੇ ਸਨ।

ਜਾਣਕਾਰੀ ਮੁਤਾਬਕ ਇਸੇ ਦੌਰਾਨ ‘ਮੋਨੈਕਸੀ’ ਦਵਾਈ ਬਣਾਉਣ ਵਾਲੇ ਇੱਕ ਵੱਡੇ ਟੈਂਕ ਦਾ ਤਾਪਮਾਨ (ਟੈਂਪਰੇਚਰ) ਅਚਾਨਕ ਖ਼ਤਰਨਾਕ ਪੱਧਰ ਤੱਕ ਵੱਧ ਗਿਆ। ਇਸ ਤੋਂ ਪਹਿਲਾਂ ਕਿ ਟੈਂਕ ਪੂਰੀ ਤਰ੍ਹਾਂ ਬਲਾਸਟ ਹੁੰਦਾ, ਉੱਥੇ ਮੌਜੂਦ ਤਿੰਨੋਂ ਵਰਕਰਾਂ ਨੇ ਖ਼ਤਰੇ ਨੂੰ ਭਾਪ ਲਿਆ ਅਤੇ ਤੁਰੰਤ ਯੂਨਿਟ ਤੋਂ ਬਾਹਰ ਵੱਲ ਦੌੜ ਪਏ। ਉਨ੍ਹਾਂ ਦੇ ਬਾਹਰ ਨਿਕਲਦਿਆਂ ਹੀ ਟੈਂਕ ‘ਚ ਜ਼ੋਰਦਾਰ ਧਮਾਕਾ ਹੋਇਆ। ਕਰਮਚਾਰੀਆਂ ਦੀ ਇਸ ਤੁਰੰਤ ਪ੍ਰਤੀਕਿਰਿਆ ਕਾਰਨ ਤਿੰਨਾਂ ਦੀ ਜਾਨ ਵਾਲ-ਬਾਲ ਬਚ ਗਈ ਅਤੇ ਫੈਕਟਰੀ ‘ਚ ਕੋਈ ਵੱਡਾ ਮਾਨਵੀ ਹਾਦਸਾ ਹੋਣੋਂ ਰੁਕ ਗਿਆ। ਪ੍ਰਬੰਧਕਾਂ ਅਨੁਸਾਰ ਸੁਰੱਖਿਆ ਉਪਕਰਨਾਂ ਦੇ ਸਹੀ ਸਮੇਂ ‘ਤੇ ਕੰਮ ਕਰਨ ਕਾਰਨ ਮਾਲੀ ਨੁਕਸਾਨ ਵੀ ਬਹੁਤ ਸੀਮਤ ਰਿਹਾ।

​ਇਸਦੇ ਨਾਲ ਹੀ ਘਟਨਾ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ (ਡੀ. ਸੀ.) ਹਰਪ੍ਰੀਤ ਸਿੰਘ ਅਤੇ ਜ਼ਿਲ੍ਹਾ ਪੁਲਸ ਮੁਖੀ (ਐੱਸ. ਐੱਸ. ਪੀ.) ਮੁਹੰਮਦ ਸਰਫ਼ਰਾਜ਼ ਆਲਮ ਰਾਤ ਨੂੰ ਹੀ ਮੌਕੇ ’ਤੇ ਪਹੁੰਚੇ। ਉਨ੍ਹਾਂ ਪੂਰੀ ਯੂਨਿਟ ਦਾ ਮੁਆਇਨਾ ਕੀਤਾ ਅਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ। ​ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਰਾਤ 10:00 ਵਜੇ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਆਫ਼ਤ ਪ੍ਰਬੰਧਨ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਹਰਕਤ ‘ਚ ਆ ਗਈਆਂ। ਸਿਰਫ 14 ਮਿੰਟਾਂ ਦੇ ਅੰਦਰ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਕੇ ਉਸ ਨੂੰ ਫੈਲਣ ਤੋਂ ਰੋਕ ਦਿੱਤਾ ਗਿਆ। ਇਸ ਘਟਨਾ ‘ਚ ਜਾਨ-ਮਾਲ ਦਾ ਕੋਈ ਗੰਭੀਰ ਨੁਕਸਾਨ ਨਹੀਂ ਹੋਇਆ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਸੁਰੱਖਿਅਤ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!