
ਕੋਰੋਨਾ ਵਾਇਰਸ ਤੋਂ ਬਾਅਦ ਹੁਣ ਇੱਕ ਨਵੇਂ ਵਾਇਰਸ ਨੂੰ ਲੈ ਕੇ ਲੋਕਾਂ ਵਿਚਾਲੇ ਦਹਿਸ਼ਤ ਦਾ ਮਾਹੌਲ ਹੈ। ਦੱਸ ਦੇਈਏ ਕਿ ਇਬੋਲਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਸਿਹਤ ਅਧਿਕਾਰੀਆਂ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ ਇਬੋਲਾ ਦੇ 550 ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ 101 ਮੌਤਾਂ ਹੋਈਆਂ ਹਨ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਲਾਗ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਸਥਿਤੀ ਚਿੰਤਾ ਦਾ ਕਾਰਨ ਬਣੀ ਹੋਈ ਹੈ।
ਦੱਸਣਯੋਗ ਹੈ ਕਿ ਇਬੋਲਾ ਫੈਲਣ ਦੀ ਅਧਿਕਾਰਤ ਘੋਸ਼ਣਾ 15 ਮਈ ਨੂੰ ਕੀਤੀ ਗਈ ਸੀ। ਇਹ ਲਾਗ ਇਬੋਲਾ ਵਾਇਰਸ ਦੇ ਬੁੰਡੀਬੁਗਯੋ ਸਟ੍ਰੇਨ ਕਾਰਨ ਹੁੰਦੀ ਹੈ। ਹਾਲਾਂਕਿ ਇਹ ਸਟ੍ਰੇਨ ਜ਼ੇਅਰ ਵੇਰੀਐਂਟ ਨਾਲੋਂ ਘੱਟ ਆਮ ਹੈ, ਫਿਰ ਵੀ ਇਹ ਗੰਭੀਰ ਬਿਮਾਰੀ ਅਤੇ ਮੌਤ ਦਾ ਖ਼ਤਰਾ ਪੈਦਾ ਕਰਦਾ ਹੈ। ਖਾਸ ਚਿੰਤਾ ਦਾ ਵਿਸ਼ਾ ਇਹ ਹੈ ਕਿ ਪ੍ਰਭਾਵਿਤ ਪ੍ਰਾਂਤਾਂ – ਇਟੂਰੀ, ਉੱਤਰੀ ਕੀਵੂ ਅਤੇ ਦੱਖਣੀ ਕੀਵੂ – ਦੀ ਸੰਯੁਕਤ ਆਬਾਦੀ ਲਗਭਗ 15 ਮਿਲੀਅਨ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਪ੍ਰਭਾਵਸ਼ਾਲੀ ਨਿਯੰਤਰਣ ਉਪਾਅ ਤੁਰੰਤ ਲਾਗੂ ਨਹੀਂ ਕੀਤੇ ਗਏ, ਤਾਂ ਇਹ ਪ੍ਰਕੋਪ ਕਾਫ਼ੀ ਵੱਧ ਸਕਦਾ ਹੈ।
EDITED BY- HARLEEN KAUR




