
ਦੇਸ਼ ਭਰ ਵਿਚ ਮੋਬਾਈਲ ਫੋਨਾਂ ‘ਤੇ ਅਚਾਨਕ ਸਾਇਰਨ ਅਤੇ ਐਮਰਜੈਂਸੀ ਅਲਰਟ ਨੇ ਜਨਤਾ ਵਿੱਚ ਹਲਚਲ ਮਚਾ ਦਿੱਤੀ। ਪੰਜਾਬ ਦੇ ਵੱਡੇ ਹਿੱਸੇ, ਦਿੱਲੀ ਅਤੇ ਹਰਿਆਣਾ ਵਿਚ ਕੱਲ੍ਹ ਸ਼ਾਮ ਅਚਾਨਕ ਫੋਨ ਉਤੇ ਐਮਰਜੈਂਸੀ ਅਲਾਰਮ ਵੱਜਣ ਲੱਗਾ। ਅਚਾਨਕ ਵੱਜੇ ਇਸ ਅਲਾਰਮ ਕਾਰਨ ਲੋਕ ਸਹਿਮ ਗਏ। ਸ਼ੁਰੂ ਵਿਚ ਇਸ ਦਾ ਕਾਰਨ ਸਮਝ ਨਹੀਂ ਆ ਰਿਹਾ ਸੀ। ਹਾਲਾਂਕਿ ਬਾਅਦ ਵਿਚ ਨਾਲ ਆਏ ਮੈਸਿਜ ਪੜ੍ਹਨ ਪਿੱਛੋਂ ਲੋਕਾਂ ਨੂੰ ਸਮਝ ਆਈ ਕਿ ਇਹ ਮੌਸਮ ਨਾਲ ਸਬੰਧਤ ਅਲਰਟ ਸੀ। ਦਰਅਸਲ ਵਿਚ ਇਸ ਅਲਰਟ ਵਿਚ ਤੂਫਾਨ ਤੇ ਭਾਰੀ ਮੀਂਹ ਬਾਰੇ ਚੌਕਸ ਕੀਤਾ ਗਿਆ ਸੀ।
ਦਰਅਸਲ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਾ ਵਿਚ ਕੱਲ੍ਹ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪਿਆ। ਬਾਰਿਸ਼ ਤੋਂ ਪਹਿਲਾਂ ਇਸ ਅਲਰਟ ਲੋਕਾਂ ਨੂੰ ਚੌਕਸ ਕੀਤਾ ਗਿਆ ਸੀ। ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਬਾਅਦ ਹਨੇਰੀ ਤੇ ਝੱਖੜ ਤੋਂ ਬਾਅਦ ਪਏ ਮੀਂਹ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ। ਮੀਂਹ ਕਰ ਕੇ ਤਾਪਮਾਨ ਵਿੱਚ 24 ਘੰਟਿਆਂ ਦੌਰਾਨ 6 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 12 ਜੂਨ ਨੂੰ ਵੀ ਮੀਂਹ ਤੇ ਹਨੇਰੀ ਦੀ ਪੇਸ਼ੀਨਗੋਈ ਕੀਤੀ ਹੈ। ਇਸ ਲਈ ਮੌਸਮ ਵਿਗਿਆਨੀਆਂ ਨੇ ਔਰੈਂਜ ਅਲਰਟ ਵੀ ਜਾਰੀ ਕਰ ਦਿੱਤਾ।
EDITED BY- HARLEEN KAUR




