टॉप न्यूज़

ਹੀਟਵੇਵ ਵਿਚਾਲੇ ਛੁੱਟੀਆਂ ਦਾ ਐਲਾਨ

ਜਾਣੋ ਸੂਬੇ 'ਚ ਕਦੋਂ ਤੱਕ ਬੰਦ ਰਹਿਣਗੇ ਸਕੂਲ?

ਦੇਸ਼ ਭਰ ਵਿੱਚ ਭੱਖਦੀ ਗਰਮੀ ਆਪਣਾ ਕਹਿਰ ਦਿਖਾ ਰਹੀ ਹੈ। ਦੱਸ ਦੇਈਏ ਕਿ ਵੱਖ-ਵੱਖ ਸੂਬਿਆਂ ਵਿੱਚ ਹੀਟਵੇਵ ਦਾ ਕਹਿਰ ਦੇਖ ਕੇ ਸਿੱਖਿਆ ਵਿਭਾਗ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦਰਅਸਲ, ਰਾਜਧਾਨੀ ਦਿੱਲੀ ਸਣੇ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ, ਜਿਸ ਕਾਰਨ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।

ਇਨ੍ਹਾਂ ਸੂਬਿਆਂ ‘ਚ ਛੁੱਟੀਆਂ ਦਾ ਐਲਾਨ

ਦਿੱਲੀ ਵਿੱਚ ਹੋਈਆਂ ਛੁੱਟੀਆਂ

ਦਿੱਲੀ ਸਿੱਖਿਆ ਨਿਰਦੇਸ਼ਾਲਿਆ ਨੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ 11 ਮਈ ਤੋਂ 30 ਜੂਨ 2026 ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸ ਵਾਰ ਦਿੱਲੀ ਦੇ ਬੱਚੇ ਪੂਰੇ 50 ਦਿਨਾਂ ਦੀਆਂ ਛੁੱਟੀਆਂ ਦਾ ਆਨੰਦ ਲੈ ਸਕਣਗੇ ਅਤੇ ਸਕੂਲ ਹੁਣ ਸਿੱਧਾ 1 ਜੁਲਾਈ 2026 ਨੂੰ ਖੁੱਲ੍ਹਣਗੇ।

ਪੰਜਾਬ

ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਬੱਚਿਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਘਟਾਉਣ ਤੇ ਗਰਮੀ ਤੋਂ ਬਚਾਉਣ ਲਈ ਮਈ ਤੇ ਜੂਨ ਦੇ ਵਿਚਕਾਰ ਵੱਖ-ਵੱਖ ਪੜਾਵਾਂ ਵਿੱਚ ਸਕੂਲ ਬੰਦ ਰੱਖੇ ਜਾਣਗੇ।

ਉੱਤਰ ਪ੍ਰਦੇਸ਼

ਯੂਪੀ ਦੇ ਸਰਕਾਰੀ ਸਕੂਲਾਂ ਵਿੱਚ 20 ਮਈ ਤੋਂ 15 ਜੂਨ ਤੱਕ ਛੁੱਟੀਆਂ ਰਹਿਣਗੀਆਂ। ਪ੍ਰਾਈਵੇਟ ਸਕੂਲ 15 ਤੋਂ 20 ਮਈ ਦੇ ਵਿਚਕਾਰ ਛੁੱਟੀਆਂ ਕਰ ਸਕਦੇ ਹਨ, ਪਰ ਜੇਕਰ ਤਾਪਮਾਨ ਹੋਰ ਵਧਦਾ ਹੈ ਤਾਂ ਜ਼ਿਲ੍ਹਾ ਮੈਜਿਸਟ੍ਰੇਟ ਸਮੇਂ ਤੋਂ ਪਹਿਲਾਂ ਵੀ ਛੁੱਟੀਆਂ ਦਾ ਹੁਕਮ ਦੇ ਸਕਦੇ ਹਨ।

ਹਰਿਆਣਾ ਤੇ ਬਿਹਾਰ

ਹਰਿਆਣਾ ਵਿੱਚ 1 ਜੂਨ ਤੋਂ 30 ਜੂਨ ਤੱਕ ਪੂਰਾ ਮਹੀਨਾ ਛੁੱਟੀਆਂ ਰਹਿਣਗੀਆਂ, ਜਦਕਿ ਬਿਹਾਰ ਵਿੱਚ ਸਿੱਖਿਆ ਵਿਭਾਗ ਨੇ 1 ਜੂਨ ਤੋਂ 20 ਜੂਨ 2026 ਤੱਕ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!