टॉप न्यूज़
ਪੰਜਾਬ ਦੇ ਸਾਰੇ ਵਿਧਾਇਕ 29 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਤਲਬ

ਪੰਜਾਬ ਦੇ ਸਾਰੇ ਸਿੱਖ ਵਿਧਾਇਕ 29 ਜੂਨ ਨੂੰ ਅਕਾਲ ਤਖਤ ਸਾਹਿਬ ਉਤੇ ਤਲਬ ਕੀਤੇ ਗਏ ਹਨ। ਸਾਰੇ ਸਿੱਖ ਵਿਧਾਇਕਾਂ – ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ – ਜਿਨ੍ਹਾਂ ਨੇ ਇਸ ਕਾਨੂੰਨ ਨੂੰ ਪੜ੍ਹੇ ਜਾਂ ਪੰਥ ਨਾਲ ਸਲਾਹ ਕੀਤੇ ਬਿਨਾਂ ਦਸਤਖਤ ਕੀਤੇ, ਪੂਰੀ ਕੈਬਨਿਟ ਸਮੇਤ ਨੂੰ 29 ਜੂਨ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਲਈ ਸੰਮਨ ਭੇਜਿਆ ਗਿਆ ਹੈ।
ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਪੇਸ਼ ਕੀਤਾ ਸੀ, ਪਰ ਕਿਸੇ ਵੀ ਸਿੱਖ ਸੰਗਠਨ ਦੀ ਰਾਏ ਨਹੀਂ ਲਈ ਗਈ। ਜਦੋਂ ਇਸ ਮਾਮਲੇ ‘ਤੇ ਪੰਥ ਦੇ ਅੰਦਰ ਵਿਚਾਰ-ਵਟਾਂਦਰਾ ਕੀਤਾ ਗਿਆ, ਤਾਂ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ ਕਿ ਪੰਥ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਕਾਨੂੰਨ ਨਹੀਂ ਬਣਾਇਆ ਜਾਵੇਗਾ। ਪਰ ਭਗਵੰਤ ਮਾਨ ਨੇ ਆਪਣਾ ਜ਼ਿੱਦੀ ਰੁਖ਼ ਨਹੀਂ ਛੱਡਿਆ।
EDITED BY- HARLEEN KAUR



