
ਅਮਰੀਕਾ ਵਿੱਚ 30 ਭਾਰਤੀ ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਲੋਕਾਂ ‘ਤੇ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿਣ ਦਾ ਦੋਸ਼ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਲਦੀ ਹੀ ਦੇਸ਼ ਨਿਕਾਲਾ ਦਿੱਤਾ ਜਾਵੇਗਾ।
ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਨੇ ਦੱਸਿਆ ਕਿ ਆਪ੍ਰੇਸ਼ਨ ਚੈੱਕਮੇਟ ਦੇ ਹਿੱਸੇ ਦੇ ਤਹਿਤ 11 ਤੋਂ 15 ਮਈ ਦੇ ਵਿਚਕਾਰ ਐਰੀਜ਼ੋਨਾ ਵਿੱਚ ਕੁੱਲ 52 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿੱਚੋਂ 36 ਟਰੱਕ ਡਰਾਈਵਰ ਸਨ। ਇਨ੍ਹਾਂ ਵਿੱਚੋਂ 30 ਭਾਰਤੀ ਸਨ। ਬਾਕੀ ਛੇ ਮੈਕਸੀਕੋ, ਅਲ ਸੈਲਵਾਡੋਰ ਅਤੇ ਰੂਸ ਤੋਂ ਸਨ।
ਇਨ੍ਹਾਂ ਟਰੱਕ ਡਰਾਈਵਰਾਂ ਕੋਲ ਕੈਲੀਫੋਰਨੀਆ, ਨਿਊਯਾਰਕ, ਵਾਸ਼ਿੰਗਟਨ ਅਤੇ ਵਰਜੀਨੀਆ ਵਰਗੇ ਸੂਬਿਆਂ ਵਲੋਂ ਜਾਰੀ ਕੀਤੇ ਗਏ ਵਪਾਰਕ ਡਰਾਈਵਿੰਗ ਲਾਇਸੈਂਸ ਸਨ, ਜਦੋਂ ਕਿ ਕੁਝ ਕੋਲ ਕੋਈ ਲਾਇਸੈਂਸ ਨਹੀਂ ਸੀ। ਅਧਿਕਾਰੀਆਂ ਦੇ ਅਨੁਸਾਰ, ਜ਼ਿਆਦਾਤਰ ਕੋਲ ਬਿਡੇਨ ਪ੍ਰਸ਼ਾਸਨ ਦੌਰਾਨ ਜਾਰੀ ਕੀਤੇ ਗਏ ਵਰਕ ਪਰਮਿਟ ਦਸਤਾਵੇਜ਼ ਸਨ, ਪਰ ਇਹ ਦਸਤਾਵੇਜ਼ ਹੁਣ ਵੈਲਿਡ ਨਹੀਂ ਹਨ।
EDITED BY- HARLEEN KAUR




