ਰਾਤ ਨੂੰ 9 ਵਜੇ ਤੋਂ ਬਾਅਦ ਖਾਂਦੇ ਹੋ ਖਾਣਾ ਤਾਂ ਦਿਲ ਦੀ ਸਿਹਤ ਨੂੰ ਹੋ ਸਕਦਾ ਵੱਡਾ ਨੁਕਸਾਨ
ਇਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਾ

ਅੱਜਕੱਲ੍ਹ ਬਿਜ਼ੀ ਲਾਈਫਸਟਾਈਲ ਦੇ ਨਾਲ ਲੋਕਾਂ ਦੀ ਰਾਤ ਨੂੰ ਦੇਰ ਨਾਲ ਖਾਣਾ ਖਾਣ ਦੀ ਆਦਤ ਬਣ ਗਈ ਹੈ। ਲੋਕ ਪਹਿਲਾਂ ਤੋਂ ਦੇਰ-ਦੇਰ ਤੱਕ ਘਰ ਵਾਪਸ ਆਉਂਦੇ ਹਨ ਅਤੇ ਬਾਅਦ ਵਿੱਚ ਆਰਾਮ ਨਾਲ ਖਾਣਾ ਖਾਂਦਿਆਂ 9 ਤੋਂ 10 ਅਤੇ ਕਈ ਤਾਂ ਖਾਂਦੇ ਹੀ 12 ਵਜੇ ਹਨ। ਹਾਲਾਂਕਿ ਕਈ ਲੋਕਾਂ ਨੂੰ ਇਹ ਆਮ ਲਾਈਫਸਟਾਈਲ ਲੱਗਦਾ ਹੋਵੇਗਾ ਪਰ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਤੁਸੀਂ ਵੀ ਦੇਰ ਰਾਤ ਖਾਣਾ ਖਾਂਦੇ ਹੋ ਤਾਂ ਇਸ ਦਾ ਤੁਹਾਡੀ ਸਿਹਤ ‘ਤੇ ਕੀ ਅਸਰ ਪੈ ਸਕਦਾ ਹੈ, ਇਹ ਤੁਹਾਡੀ ਦਿਲ ਦੀ ਸਿਹਤ ਨੂੰ ਕਿਵੇਂ ਨੁਕਸਾਨ ਪਹੁੰਚਾ ਸਕਦਾ ਹੈ।
ਸਾਡੇ ਸਰੀਰ ਵਿੱਚ ਇੱਕ ਨੈਚੂਰਲ 24 ਘੰਟਿਆਂ ਦੀ ਬਾਡੀ ਕਲਾਕ ਹੁੰਦੀ ਹੈ ਜਿਸਨੂੰ ਸਕੈਂਡੀਅਨ ਰਿਦਮ ਕਿਹਾ ਜਾਂਦਾ ਹੈ। ਇਹ ਘੜੀ ਇਹ ਤੈਅ ਕਰਦੀ ਹੈ ਕਿ ਤੁਹਾਡਾ ਸਰੀਰ ਕਦੋਂ ਜਾਗੇਗਾ, ਕਦੋਂ ਸੋਵੇਗਾ, ਕਦੋਂ ਹਾਰਮੋਨ ਰਿਲੀਜ਼ ਹੋਣਗੇ ਅਤੇ ਖਾਣੇ ਨੂੰ ਕਿਵੇਂ ਪਚਾਇਆ ਜਾਵੇਗਾ। ਰਾਤ ਹੋਣ ਤੱਕ ਸਰੀਰ ਦੀ ਐਕਟੀਵਿਟੀ ਹੌਲੀ ਹੋਣ ਲੱਗ ਜਾਂਦੀ ਹੈ। ਬਲੱਡ ਪ੍ਰੈਸ਼ਰ ਹੇਠਾਂ ਆਉਣ ਲੱਗ ਜਾਂਦਾ ਹੈ ਅਤੇ ਸਰੀਰ ਖੁਦ ਨੂੰ ਅਗਲੇ ਦਿਨ ਦੇ ਲਈ ਤਿਆਰ ਕਰਦਾ ਹੈ, ਪਰ ਜੇਕਰ ਤੁਸੀਂ ਇਸ ਦੌਰਾਨ ਰਾਤ ਨੂੰ ਹੈਵੀ ਖਾਣਾ ਖਾ ਲੈਂਦੇ ਹੋ ਤਾਂ ਸਰੀਰ ਨੂੰ ਆਰਾਮ ਮਿਲਣ ਦੀ ਥਾਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।
ਦੇਰ ਰਾਤ ਖਾਣਾ ਖਾਣ ਨਾਲ ਦਿਲ ਨੂੰ ਕੀ ਨੁਕਸਾਨ ਹੁੰਦਾ?
ਮਾਹਿਰਾਂ ਦਾ ਕਹਿਣਾ ਹੈ ਕਿ ਦੇਰ ਰਾਤ ਖਾਣਾ ਖਾਣ ਨਾਲ ਪਾਚਨ ਪ੍ਰਣਾਲੀ ਉਸ ਵੇੇਲੇ ਵੀ ਐਕਟਿਵ ਰਹਿੰਦੀ ਹੈ, ਜਦੋਂ ਸਰੀਰ ਆਰਾਮ ਦੀ ਤਿਆਰੀ ਕਰ ਰਿਹਾ ਹੁੰਦਾ ਹੈ। ਇਸ ਨਾਲ ਸਰੀਰ ਦਾ ਆਮ ਸੰਤੁਲਨ ਵਿਗੜ ਸਕਦਾ ਹੈ। ਰਾਤ ਨੂੰ ਦੇਰ ਨਾਲ ਖਾਣਾ ਖਾਣ ਨਾਲ ਬਲੱਡ ਪ੍ਰੈਸ਼ਰ ਲੰਬੇ ਸਮੇਂ ਤੱਕ ਹਾਈ ਰਹਿ ਸਕਦਾ ਹੈ। ਇਸ ਤੋਂ ਇਲਾਵਾ, ਸਰੀਰ ਦੀ ਸ਼ੂਗਰ ਦੇ ਪੱਧਰ ਨੂੰ ਨਿਯੰਤ੍ਰਿਤ ਕਰਨ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। ਸਮੇਂ ਦੇ ਨਾਲ, ਇਹ ਆਦਤ ਹਾਈ ਬਲੱਡ ਪ੍ਰੈਸ਼ਰ, ਟਾਈਪ 2 ਸ਼ੂਗਰ ਅਤੇ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਵਧਾ ਸਕਦੀ ਹੈ।
ਨੀਂਦ ਵੀ ਹੋ ਸਕਦੀ ਖਰਾਬ
ਦੇਰ ਰਾਤ ਖਾਣਾ ਖਾਣ ਨਾਲ ਨੀਂਦ ਵੀ ਪ੍ਰਭਾਵਿਤ ਹੁੰਦੀ ਹੈ। ਖਾਣੇ ਤੋਂ ਤੁਰੰਤ ਬਾਅਦ ਸੌਣ ਨਾਲ ਐਸਿਡਿਟੀ ਅਤੇ ਐਸਿਡ ਰਿਫਲਕਸ ਹੋ ਸਕਦਾ ਹੈ। ਇਸ ਨਾਲ ਪੇਟ ਦਾ ਐਸਿਡ ਖਾਣੇ ਦੀ ਨਲੀ ਤੱਕ ਆਉਣ ਲੱਗ ਜਾਂਦਾ ਹੈ, ਜਿਸ ਨਾਲ ਦਿਲ ਵਿੱਚ ਜਲਨ ਅਤੇ ਬੇਅਰਾਮੀ ਹੁੰਦੀ ਹੈ। ਜਦੋਂ ਵਾਰ-ਵਾਰ ਨੀਂਦ ਟੁੱਟਦੀ ਜਾਂ ਮਾੜੀ ਗੁਣਵੱਤਾ ਵਾਲੀ ਨੀਂਦ ਆਉਂਦੀ ਹੈ ਤਾਂ ਇਸ ਦਾ ਸਿੱਧਾ ਅਸਰ ਦਿਲ ਦੀ ਸਿਹਤ ‘ਤੇ ਪੈਂਦਾ ਹੈ। ਮਾੜੀ ਨੀਂਦ ਸੋਜ ਅਤੇ ਤਣਾਅ ਦੇ ਹਾਰਮੋਨ ਦੇ ਪੱਧਰ ਨੂੰ ਵਧਾ ਸਕਦੀ ਹੈ।
ਦਿਨ ਭਰ ਕੰਮ ਕਰਨ ਤੋਂ ਬਾਅਦ, ਰਾਤ ਦਾ ਸਮਾਂ ਸਰੀਰ ਦੀ ਮੁਰੰਮਤ ਅਤੇ ਰਿਕਵਰੀ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਦੌਰਾਨ, ਬਹੁਤ ਸਾਰੇ ਮਹੱਤਵਪੂਰਨ ਅੰਗ ਰੀਚਾਰਜ ਹੁੰਦੇ ਹਨ। ਨੀਂਦ ਦੌਰਾਨ ਬਲੱਡ ਪ੍ਰੈਸ਼ਰ ਆਮ ਤੌਰ ‘ਤੇ ਘੱਟ ਜਾਂਦਾ ਹੈ, ਤਣਾਅ ਹਾਰਮੋਨ ਘੱਟ ਜਾਂਦੇ ਹਨ ਅਤੇ ਸਰੀਰ ਆਰਾਮ ਕਰਦਾ ਹੈ। ਹਾਲਾਂਕਿ, ਰਾਤ ਨੂੰ ਭਾਰੀ ਭੋਜਨ ਖਾਣ ਨਾਲ ਸਰੀਰ ਨੂੰ ਭੋਜਨ ਨੂੰ ਪਚਾਉਣ ਲਈ ਵਾਧੂ ਊਰਜਾ ਖਰਚ ਕਰਨੀ ਪੈਂਦੀ ਹੈ, ਜਿਸ ਨਾਲ ਰਿਕਵਰੀ ਕਮਜ਼ੋਰ ਕਰ ਸਕਦੀ ਹੈ।
ਦੇਰ ਰਾਤ ਖਾਣਾ ਖਾਣਾ ਇਨ੍ਹਾਂ ਲੋਕਾਂ ਲਈ ਖਤਰਨਾਕ
ਦੇਰ ਰਾਤ ਖਾਣਾ ਕੁਝ ਲੋਕਾਂ ਲਈ ਵਧੇਰੇ ਨੁਕਸਾਨਦੇਹ ਹੋ ਸਕਦਾ ਹੈ। ਇਨ੍ਹਾਂ ਵਿੱਚ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪੇ ਤੋਂ ਜੂਝ ਰਹੇ ਲੋਕ, ਦਿਲ ਦੀ ਸਿਹਤ ਲਈ ਜੋਖਮ ਵਾਲੇ ਅਤੇ ਕੋਲੈਸਟ੍ਰੋਲ ਦੀਆਂ ਸਮੱਸਿਆਵਾਂ ਵਾਲੇ ਸ਼ਾਮਲ ਹਨ। ਇਨ੍ਹਾਂ ਵਿਅਕਤੀਆਂ ਨੂੰ ਰਾਤ ਦੇ ਖਾਣੇ ਦੇ ਸਮੇਂ ਅਤੇ ਖਾਣੇ ਦੀ ਮਾਤਰਾ ‘ਤੇ ਖਾਸ ਧਿਆਨ ਦੇਣਾ ਚਾਹੀਦਾ ਹੈ।




