टॉप न्यूज़

ਪੁਲਿਸ ਪਾਰਟੀ ’ਤੇ ਜਾਨਲੇਵਾ ਹਮਲਾ

ASI ਦੀ ਕੁੱਟਮਾਰ ਸਣੇ ਵਰਦੀ ਪਾੜੀ

ਤਰਨਤਾਰਨ ਦੇ ਪਿੰਡ ਸੋਹਲ ਵਿੱਚ, ਘਰੇਲੂ ਝਗੜੇ ਨੂੰ ਸੁਲਝਾਉਣ ਗਈ ਇੱਕ ਪੁਲਿਸ ਟੀਮ ‘ਤੇ ਪਰਿਵਾਰ ਦੇ ਮੁਖੀ ਨੇ ਸ਼ਰਾਬੀ ਹਾਲਤ ਵਿੱਚ ਹਮਲਾ ਕਰ ਦਿੱਤਾ। ਹਮਲੇ ਵਿੱਚ ਇੱਕ ਸਹਾਇਕ ਸਬ-ਇੰਸਪੈਕਟਰ (ASI) ਅਤੇ ਇੱਕ ਕਾਂਸਟੇਬਲ ਜ਼ਖਮੀ ਹੋ ਗਏ। ਜਦੋਂ ਤੱਕ ਪੁਲਿਸ ਫੋਰਸ ਪਹੁੰਚੀ, ਦੋਸ਼ੀ ਭੱਜ ਚੁੱਕੇ ਸਨ।

ਦੋਸ਼ੀ ‘ਤੇ ਆਪਣੇ ਪਰਿਵਾਰ ਨੂੰ ਇੱਕ ਕਮਰੇ ਵਿੱਚ ਬੰਦ ਕਰਨ, ਉਨ੍ਹਾਂ ਨਾਲ ਕੁੱਟਮਾਰ ਕਰਨ ਅਤੇ ਬਦਸਲੂਕੀ ਕਰਨ ਦਾ ਦੋਸ਼ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦੋਸ਼ੀ ਦੀ ਭਾਲ ਲਈ ਇਲਾਕੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ 112 ਹੈਲਪਲਾਈਨ ’ਤੇ ਘਰੇਲੂ ਝਗੜੇ ਦੀ ਮਿਲੀ ਸ਼ਿਕਾਇਤ ਦੇ ਚੱਲਦਿਆਂ ਪਿੰਡ ਸੋਹਲ ਪੁੱਜੇ ਥਾਣੇਦਾਰ ਉੱਪਰ ਕਥਿਤ ਤੌਰ ’ਤੇ ਹਮਲਾ ਕਰਕੇ ਕੁੱਟਮਾਰ ਕਰਨ, ਵਰਦੀ ਪਾੜਨ ਤੇ ਦਸਤਾਰ ਲਾਹੁਣ ਦੇ ਨਾਲ-ਨਾਲ ਸਿਪਾਹੀ ਦੇ ਹੱਥ ਇਕ ਉਂਗਲੀ ਦੀ ਹੱਡੀ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਝਬਾਲ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਥਿਤ ਹਮਲਾਵਰ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।

ਏਐੱਸਆਈ ਪ੍ਰਗਟ ਸਿੰਘ ਨੇ ਦੱਸਿਆ ਕਿ ਉਹ ਗੱਡੀ ਨੰਬਰ 6, ਥਾਣਾ ਝਬਾਲ ਵਿਖੇ ਤਾਇਨਾਤ ਹੈ। ਲੰਘੀ ਰਾਤ ਕਰੀਬ ਸਵਾ 12 ਵਜੇ ਹੈਲਪਲਾਈਨ 112 ’ਤੇ ਸਿਮਰਨ ਨਾਮਕ ਮਹਿਲਾ ਨੇ ਘਰ ਵਿਚ ਹੋ ਰਹੇ ਝਗੜੇ ਸਬੰਧੀ ਸ਼ਿਕਾਇਤ ਦਰਜ ਕਰਵਾਈ। ਉਹ ਸਿਪਾਹੀ ਗੁਰਵਿੰਦਰ ਕੁਮਾਰ ਅਤੇ ਕੁਲਦੀਪ ਸਿੰਘ ਸਮੇਤ ਮੌਕੇ ’ਤੇ ਪੁੱਜਾ ਤਾਂ ਸਿਮਰਨ ਦਾ ਪਿਤਾ ਪ੍ਰਭਜੋਤ ਸਿੰਘ ਨਸ਼ੇ ਦੀ ਹਾਲਤ ਵਿਚ ਝਗੜਾ ਕਰ ਰਿਹਾ ਸੀ। ਉਸਨੇ ਝਗੜਾ ਰੋਕਣਾ ਚਾਹਿਆ ਤਾਂ ਪ੍ਰਭਜੋਤ ਸਿੰਘ ਉਸ ਨਾਲ ਕੁੱਟਮਾਰ ਕਰਨ ਲੱਗਾ ਤੇ ਉਸਦੀ ਵਰਦੀ ਪਾੜਨ ਦੇ ਨਾਲ-ਨਾਲ ਦਸਤਾਰ ਵੀ ਉਤਾਰ ਦਿੱਤੀ।

ਸਿਪਾਹੀ ਕੁਲਦੀਪ ਸਿੰਘ ਉਸ ਨੂੰ ਛੁਡਵਾਉਣ ਲਈ ਅੱਗੇ ਹੋਇਆ ਤਾਂ ਉਕਤ ਵਿਅਕਤੀ ਉਸ ਨਾਲ ਵੀ ਕੁੱਟਮਾਰ ਕਰਨ ਲੱਗਾ ਤੇ ਉਸਦੇ ਹੱਥ ਦੀ ਇਕ ਉਂਗਲ ਨੂੰ ਮਰੋੜ ਕੇ ਤੋੜ ਦਿੱਤਾ। ਦੂਜੇ ਪਾਸੇ ਥਾਣਾ ਝਬਾਲ ਦੇ ਸਬ-ਇੰਸੈਪਕਟਰ ਕਰਨਦੀਪ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!