बॉलीवुड
ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ਪਹੁੰਚੇ ਵਿਰਾਟ-ਅਨੁਸ਼ਕਾ

ਇੱਕ ਵਾਰ ਫਿਰ ਕ੍ਰਿਕਟਰ ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਵਰਿੰਦਾਵਨ ਪਹੁੰਚੇ ਹਨ। ਜਿੱਥੇ ਉਨ੍ਹਾਂ ਨੂੰ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ਵਿੱਚ ਦੇਖਿਆ ਗਿਆ। ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਪਿਛਲੇ ਮਹੀਨੇ ਹੀ ਆਈਪੀਐਲ ਤੋਂ ਬਾਅਦ ਅਧਿਆਤਮਕ ਗੁਰੂ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ਪਹੁੰਚੇ ਸਨ। ਜਿੱਥੇ ਦੋਵਾਂ ਨੇ ਕੁਝ ਸਮਾਂ ਬਿਤਾਇਆ।
ਇਹ ਜੋੜਾ ਅਕਸਰ ਵਰਿੰਦਾਵਨ ਵਿੱਚ ਇਕੱਠੇ ਨਜ਼ਰ ਆਉਂਦਾ ਹੈ। ਦੋਵੇਂ ਪ੍ਰੇਮਾਨੰਦ ਮਹਾਰਾਜ ਦੇ ਭਗਤ ਹਨ। ਅਨੁਸ਼ਕਾ ਸ਼ਰਮਾ ਦੇ ਪਿਤਾ ਵੀ ਅਕਸਰ ਉਨ੍ਹਾਂ ਦੇ ਨਾਲ ਨਜ਼ਰ ਆਉਂਦੇ ਹਨ। ਹਾਲਾਂਕਿ ਉਹ ਬੱਚਿਆਂ ਨੂੰ ਕੈਮਰਿਆਂ ਤੋਂ ਦੂਰ ਰੱਖਦੇ ਹਨ ਅਤੇ ਇਕੱਲੇ ਹੀ ਨਜ਼ਰ ਆਉਂਦੇ ਹਨ।
ਬਾਲੀਵੁੱਡ ਤੋਂ ਲੈ ਕੇ ਕ੍ਰਿਕਟ ਜਗਤ ਤੱਕ ਕਈ ਸਿਤਾਰੇ ਅਜਿਹੇ ਹਨ ਜੋ ਅਕਸਰ ਪ੍ਰੇਮਾਨੰਦ ਮਹਾਰਾਜ ਦੇ ਦਰਬਾਰ ਵਿੱਚ ਆਉਂਦੇ ਹਨ। ਰਾਜਪਾਲ ਯਾਦਵ, ਮੀਕਾ ਸਿੰਘ, ਬੀ-ਪ੍ਰਾਕ, ਜੈਸਮੀਨ, ਮੋਹਿਤ ਰੈਨਾ, ਭਾਗਿਆਸ਼੍ਰੀ, ਕੈਲਾਸ਼ ਖੇਰ ਤੋਂ ਲੈ ਕੇ ਆਸ਼ੂਤੋਸ਼ ਰਾਣਾ ਤੱਕ ਵਰਿੰਦਾਵਨ ਵਿੱਚ ਨਜ਼ਰ ਆ ਚੁੱਕੇ ਹਨ।
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਸਾਲ 2017 ਵਿੱਚ ਸ਼ਾਨਦਾਰ ਤਰੀਕੇ ਨਾਲ ਵਿਆਹ ਕੀਤਾ ਸੀ। ਦੋਵੇਂ ਦੋ ਬੱਚਿਆਂ ਦੇ ਮਾਤਾ-ਪਿਤਾ ਹਨ। ਇੱਕ ਬੇਟਾ ਅਕਾਏ ਅਤੇ ਇੱਕ ਬੇਟੀ ਵਾਮਿਕਾ। ਦੋਵੇਂ ਬੱਚਿਆਂ ਨੂੰ ਲਾਈਮਲਾਈਟ ਅਤੇ ਚਮਕ-ਦਮਕ ਤੋਂ ਦੂਰ ਰੱਖਦੇ ਹਨ। ਅੱਜ ਤੱਕ ਅਭਿਨੇਤਰੀ ਨੇ ਬੱਚਿਆਂ ਦਾ ਕਦੇ ਚਿਹਰਾ ਵੀ ਨਹੀਂ ਦਿਖਾਇਆ ਹੈ।
EDITED BY- HARLEEN KAUR




