टॉप न्यूज़

ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਦੀ ਕਾਰ ‘ਤੇ ਹਮਲਾ

ਮੱਚਿਆ ਹੜਕੰਪ

ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਕਾਰ ‘ਤੇ ਹਮਲਾ ਕੀਤਾ ਗਿਆ। ਘਟਨਾ ਵਿੱਚ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਸੀ। ਦੱਸ ਦਈਏ ਕਿ ਨਾਰਥ 24 ਪਰਗਨਾ ਦੇ ਬਿਜਪੁਰ ਵਿੱਚ ਪੁਲਿਸ ਦੇ ਸਾਹਮਣੇ ਉਨ੍ਹਾਂ ਦੀ ਗੱਡੀ ਭੀੜ ਨੇ ਰੋਕੀ, ਮਿੱਟੀ ਅਤੇ ਚੀਕੜ ਲਾਇਆ, ਜੁੱਤੇ-ਪੱਥਰ ਸੁੱਟੇ। ਉਨ੍ਹਾਂ ਕਿਹਾ ਕਿ ਜੇਕਰ ਖਿੜਕੀ ਖੁੱਲ੍ਹੀ ਹੁੰਦੀ ਤਾਂ ਮੇਰੀ ਮੌਤ ਹੋ ਸਕਦੀ ਸੀ।

ਮਮਤਾ ਬੈਨਰਜੀ ਨੇ ਕਿਹਾ ਕਿ ਹਮਲਾ ਇੱਰ ਸਾਜਿਸ਼ ਤੋਂ ਇਲਾਵਾ ਕੁਝ ਨਹੀਂ ਹੈ। ਮੈਂ ਪੁਲਿਸ ਨੂੰ ਦੱਸਿਆ ਸੀ ਕਿ ਮੈਂ ਇੱਥੇ ਆਵਾਂਗੀ, ਇਸ ਦੇ ਬਾਵਜੂਦ ਪੁਲਿਸ ਨੇ ਸੁਰੱਖਿਆ ਦੇ ਕੋਈ ਇੰਤਜ਼ਾਮ ਨਹੀਂ ਕੀਤੇ। ਪੂਰੇ ਪੱਛਮੀ ਬੰਗਾਲ ਨੂੰ ਗੁੰਡੇ ਕੰਟਰੋਲ ਕਰ ਰਹੇ ਹਨ। ਦਰਅਸਲ, ਉਨ੍ਹਾਂ ਨਾਲ ਇਹ ਘਟਨਾ ਉਸ ਵੇਲੇ ਵਾਪਰੀ, ਜਦੋਂ ਉਹ TMC ਵਰਕਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨਾਲ ਮਿਲਣ ਜਾ ਰਹੇ ਸੀ।

ਉੱਥੇ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਮਮਤਾ ਬੈਨਰਜੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹੱਟਣ ਤੋਂ ਹਾਅਦ ਵੀ ਉਨ੍ਹਾਂ ਦੀ Z+ ਸਿਕਿਊਰਿਟੀ ਬਰਕਰਾਰ ਹੈ। ਉਨ੍ਹਾਂ ਦੀ ਘਰ ਦੇ ਬਾਹਰ ਦੀ ਪੁਲਿਸ ਸਿਕਿਊਰਿਟੀ ਜ਼ਰੂਰੀ ਘੱਟ ਕੀਤੀ ਗਈ ਸੀ ਪਰ ਉਨ੍ਹਾਂ ਦੀ Z+ ਸਿਕਿਊਰਿਟੀ ਨਹੀਂ ਹਟਾਈ ਗਈ ਸੀ।

EDITED BY- HARLEEN KAUR

 

Related Articles

Leave a Reply

Your email address will not be published. Required fields are marked *

Back to top button
error: Content is protected !!