टॉप न्यूज़

ਰਾਹੁਲ ਗਾਂਧੀ ਦੀ ਫਲਾਈਟ ‘ਚ ਅਚਾਨਕ ਵਾਪਰੀ ਘਟਨਾ

ਏਅਰਪੋਰਟ ’ਤੇ ਲੈਂਡਿੰਗ ਤੋਂ ਪਹਿਲਾਂ ਮੱਚਿਆ ਹੜਕੰਪ

ਲਖਨਊ ਦੇ ਅਮੌਸੀ ਹਵਾਈ ਅੱਡੇ ‘ਤੇ ਦਿੱਲੀ ਤੋਂ ਪਹੁੰਚ ਰਹੀ ਏਅਰ ਇੰਡੀਆ ਦੀ ਉਡਾਣ AI-1717 ਨੂੰ ਲੈਂਡਿੰਗ ਤੋਂ ਠੀਕ ਪਹਿਲਾਂ ਇੱਕ ਚੱਕਰ ਲਗਾਉਣਾ ਪਿਆ। ਕਥਿਤ ਤੌਰ ‘ਤੇ ਕਾਂਗਰਸ ਆਗੂ ਰਾਹੁਲ ਗਾਂਧੀ ਵੀ ਜਹਾਜ਼ ਵਿੱਚ ਸਨ। ਦਰਅਸਲ, ਫਲਾਈਟ AI-1717 ਨੂੰ ਲੈਂਡਿੰਗ ਤੋਂ ਠੀਕ ਪਹਿਲਾਂ ਅਮੌਸੀ ਏਅਰਪੋਰਟ ’ਤੇ ਗੋ-ਅਰਾਊਂਡ ਕਰਨਾ ਪਿਆ।

ਇਸ ਫਲਾਈਟ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਲੈਂਡਿੰਗ ਦੇ ਬਿਲਕੁਲ ਨੇੜੇ ਸੀ, ਉਦੋਂ ਅਚਾਨਕ ਇੱਕ ਤੇਜ਼ ਝਟਕਾ ਲੱਗਾ ਅਤੇ ਜਹਾਜ਼ ਮੁੜ ਉੱਪਰ ਉੱਠਣ ਲੱਗ ਪਿਆ। ਅਚਾਨਕ ਵਾਪਰੀ ਇਸ ਘਟਨਾ ਕਾਰਨ ਫਲਾਈਟ ਵਿੱਚ ਬੈਠੇ ਯਾਤਰੀਆਂ ਵਿਚ ਕੁਝ ਸਮੇਂ ਲਈ ਹਫੜਾ-ਦਫੜੀ ਵਾਲੀ ਸਥਿਤੀ ਬਣ ਗਈ। ਹਾਲਾਂਕਿ, ਪਾਇਲਟ ਨੇ ਸਮਝਦਾਰੀ ਦਿਖਾਉਂਦੇ ਹੋਏ ਜਹਾਜ਼ ਨੂੰ ਮੁੜ ਉੱਪਰ ਚੁੱਕਿਆ ਅਤੇ ਗੋ-ਅਰਾਊਂਡ ਕਰਵਾਇਆ। ਇਸ ਤੋਂ ਬਾਅਦ ਪਾਇਲਟ ਨੇ ਦੂਜੀ ਕੋਸ਼ਿਸ਼ ਵਿੱਚ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!