टॉप न्यूज़

ਪਠਾਨਕੋਟ ਦੇ ਸਿੱਖ ਡਰਾਈਵਰ ਨੂੰ ਸਾਊਦੀ ‘ਚ ਫਾਂਸੀ ਦੀ ਸਜ਼ਾ

ਪਠਾਨਕੋਟ ਦੇ ਇੱਕ ਸਿੱਖ ਟਰੱਕ ਡਰਾਈਵਰ ਨੂੰ ਸਾਊਦੀ ਅਰਬ ਵਿੱਚ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਉਸ ‘ਤੇ ਤਿੰਨ ਸਾਲ ਪਹਿਲਾਂ ਦੁਬਈ-ਸਾਊਦੀ ਅਰਬ ਬਾਰਡਰ ‘ਤੇ ਡਰੱਗਸ ਬਰਾਮਦ ਹੋਣ ਦਾ ਦੋਸ਼ ਹੈ।

ਉੱਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਡਰਾਈਵਰ ਬਲਜਿੰਦਰ ਅੰਮ੍ਰਿਤਧਾਰੀ ਸਿੱਖ ਹੈ। ਕਿਸੇ ਜਾਣਕਾਰ ਨੇ ਆਪਣੇ ਬਿਮਾਰ ਪਿਓ ਲਈ ਦਵਾਈ ਭੇਜਣ ਦੇ ਬਹਾਨੇ ਉਸ ਦੇ ਟਰੱਕ ਵਿੱਚ ਨਸ਼ੀਲੇ ਪਦਾਰਥ ਰੱਖ ਦਿੱਤੇ ਸਨ। ਉਹ ਉਸ ਦੀ ਮਦਦ ਕਰਦਾ-ਕਰਦਾ ਖੁਦ ਹੀ ਫਸ ਗਿਆ।

ਬਲਜਿੰਦਰ ਦੇ ਪਰਿਵਾਰ ਵਿੱਚ ਉਸਦੇ ਬਜ਼ੁਰਗ ਮਾਤਾ-ਪਿਤਾ, ਦੋ ਬੱਚੇ ਅਤੇ ਉਸ ਦੀ ਪਤਨੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਬਲਜਿੰਦਰ ਦੇ ਕੇਸ ਦੀ ਵਕਾਲਤ ਕਰਨ ਅਤੇ ਉਸਦੀ ਮੌਤ ਦੀ ਸਜ਼ਾ ਲਈ ਮੁਆਫ਼ੀ ਮੰਗਣ ਦੀ ਅਪੀਲ ਕੀਤੀ ਹੈ।

ਦੱਸ ਦਈਏ ਕਿ ਬਲਜਿੰਦਰ ਦੇ ਪਰਿਵਾਰ ਨੇ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਬਲਜਿੰਦਰ ਇੱਕ ਅੰਮ੍ਰਿਤਧਾਰੀ ਸਿੱਖ ਹੈ ਅਤੇ ਰੋਜ਼ ਨਿੱਤਨੇਮ ਕਰਦਾ ਹੈ। ਉਸ ਦੀ ਨਸ਼ੀਲੇ ਪਦਾਰਥਾਂ ਦੇ ਵਪਾਰ ਜਾਂ ਕਿਸੇ ਅਪਰਾਧਿਕ ਗਤੀਵਿਧੀ ਵਿੱਚ ਕੋਈ ਸ਼ਮੂਲੀਅਤ ਨਹੀਂ ਹੈ। ਪਰਿਵਾਰ ਦਾ ਦੋਸ਼ ਹੈ ਕਿ ਬਲਜਿੰਦਰ ਨੂੰ ਇੱਕ ਸਾਜ਼ਿਸ਼ ਦੇ ਤਹਿਤ ਫਸਾਇਆ ਗਿਆ ਸੀ ਅਤੇ ਉਸ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਦਵਾਈ ਦੇ ਪੈਕੇਟ ਵਿੱਚ ਕੀ ਰੱਖਿਆ ਹੋਇਆ ਹੈ।

ਬਲਜਿੰਦਰ ਦੀ ਮਾਂ ਗੁਰਮੀਤ ਕੌਰ ਅਤੇ ਪਿਤਾ ਜਸਵਿੰਦਰ ਸਿੰਘ ਬਜ਼ੁਰਗ ਹਨ। ਪਰਿਵਾਰ ਦੇ ਅਨੁਸਾਰ, ਬਲਜਿੰਦਰ ਹੀ ਘਰ ਦਾ ਕਮਾਉਣ ਵਾਲਾ ਸੀ। ਉਸਦੀ ਪਤਨੀ ਅਤੇ ਛੋਟੇ ਬੱਚੇ ਹੁਣ ਆਪਣੇ ਪਿਤਾ ਦੀ ਵਾਪਸੀ ਦੀ ਉਡੀਕ ਕਰ ਰਹੇ ਹਨ। ਫਾਂਸੀ ਦੀ ਸਜ਼ਾ ਦੀ ਖਬਰ ਸੁਣਨ ਤੋਂ ਬਾਅਦ ਪਰਿਵਾਰ ਵਿੱਚ ਸਹਿਮ ਦਾ ਮਾਹੌਲ ਹੈ।

ਪਰਿਵਾਰ ਨੇ ਪੰਜਾਬ ਸਰਕਾਰ ਅਤੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ। ਪਰਿਵਾਰ ਬਲਜਿੰਦਰ ਦੀ ਮੌਤ ਦੀ ਸਜ਼ਾ ਨੂੰ ਘਟਾਉਣ ਲਈ ਸਾਊਦੀ ਅਰਬ ਸਰਕਾਰ ਨਾਲ ਕੂਟਨੀਤਕ ਅਤੇ ਕਾਨੂੰਨੀ ਗੱਲਬਾਤ ਦੀ ਮੰਗ ਕਰਦਾ ਹੈ। ਪਰਿਵਾਰ ਇਹ ਵੀ ਮੰਗ ਕਰਦਾ ਹੈ ਕਿ ਬਲਜਿੰਦਰ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਵੇ।

EDITED BY- HARLEEN KAUR

 

Related Articles

Leave a Reply

Your email address will not be published. Required fields are marked *

Back to top button
error: Content is protected !!