टॉप न्यूज़

ਹਰਿਆਣਾ ਪੁਲਿਸ ਨੇ ਪੰਜਾਬੀ ਗਾਇਕ ਆਰ ਨੇਤ ਨੂੰ ਨੋਟਿਸ ਕੀਤਾ ਜਾਰੀ

‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ…’ ਫੇਮ ਪੰਜਾਬੀ ਗਾਇਕ ਆਰ ਨੇਤ ਅਤੇ ਉਨ੍ਹਾਂ ਦੀ ਟੀਮ ਨੂੰ ਹਰਿਆਣਾ ਪੁਲਿਸ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਕੈਥਲ ਜ਼ਿਲ੍ਹੇ ਦੇ ਪਿੰਡ ਕਮਾਲਪੁਰ ਵਿੱਚ ਗੀਤ ਦੀ ਸ਼ੂਟਿੰਗ ਦੌਰਾਨ ਜਨਤਕ ਤੌਰ ‘ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ‘ਤੇ ਇਹ ਨੋਟਿਸ ਜਾਰੀ ਕੀਤਾ ਗਿਆ ਹੈ।
ਕੈਥਲ ਦੇ ਡੀਐਸਪੀ ਬੀਰ ਭਾਨ ਦਾ ਕਹਿਣਾ ਹੈ ਕਿ ਬਿਨਾਂ ਇਜਾਜ਼ਤ ਇਸ ਤਰ੍ਹਾਂ ਦੀ ਗਤੀਵਿਧੀ ਪ੍ਰਦੇਸ਼ ਵਿੱਚ ਜਾਇਜ਼ ਨਹੀਂ ਹੈ। ਪੁਲਿਸ ਨੇ ਹਥਿਆਰਾਂ ਦੇ ਪ੍ਰਦਰਸ਼ਨ ਨੂੰ ਗਲਤ ਦੱਸਦੇ ਹੋਏ ਹੀ ਇਹ ਨੋਟਿਸ ਜਾਰੀ ਕੀਤਾ ਹੈ। ਗਾਇਕ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਬਾਰੇ ਜਲਦ ਤੋਂ ਜਲਦ ਜਵਾਬ ਦੇਣ ਲਈ ਕਿਹਾ ਗਿਆ ਹੈ। ਉੱਥੇ ਹੀ, ਅਜੇ ਗੀਤ ਦਾ ਨਾਮ ਅਤੇ ਰਿਲੀਜ਼ ਡੇਟ ਵੀ ਸਾਹਮਣੇ ਨਹੀਂ ਆਈ ਹੈ।
ਦੱਸ ਦੇਈਏ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਧਰਮਪੁਰਾ ਦੇ ਰਹਿਣ ਵਾਲੇ ਗਾਇਕ ਆਰਨੇਤ ਦਾ ਪੂਰਾ ਨਾਮ ਨੇਤਰਪਾਲ ਸਿੰਘ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2015 ਵਿੱਚ ‘ਲਾਂਸਰ 2’ ਗੀਤ ਨਾਲ ਕੀਤੀ ਸੀ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨਾਲ ‘ਪੋਇਜ਼ਨ’ ਅਤੇ ਸਪਨਾ ਚੌਧਰੀ ਨਾਲ ‘ਲੁਟੇਰਾ’ ਵਰਗੇ ਕਈ ਬਲਾਕਬਸਟਰ ਗੀਤਾਂ ਵਿੱਚ ਕੰਮ ਕੀਤਾ ਹੈ।
ਆਰ ਨੇਤ ਤਿੰਨ ਦਿਨ ਪਹਿਲਾਂ ਪਿੰਡ ਕਮਾਲਪੁਰ ਵਿੱਚ ਇੱਕ ਗੀਤ ਦੀ ਸ਼ੂਟਿੰਗ ਲਈ ਪਹੁੰਚੇ ਸਨ। ਉਨ੍ਹਾਂ ਦੇ ਨਾਲ ਹਰਿਆਣਵੀ ਗਾਇਕਾ ਸ਼ਿਵਾ ਚੌਧਰੀ ਵੀ ਸਨ। ਗੀਤ ਦੀ ਸ਼ੂਟਿੰਗ ਵਿੱਚ ਵੱਡੇ-ਵੱਡੇ ਹਥਿਆਰਾਂ ਦੀ ਵਰਤੋਂ ਕਰਦੇ ਹੋਏ ਦਿਖਾਇਆ ਗਿਆ ਸੀ। ਟੀਮ ਦੇ ਮੈਂਬਰ ਆਪਣੇ-ਆਪਣੇ ਹੱਥਾਂ ਵਿੱਚ ਹਥਿਆਰ ਲੈ ਕੇ ਉਸ ਨੂੰ ਲਹਿਰਾਉਂਦੇ ਹੋਏ ਦੇਖੇ ਗਏ। ਇਸ ਸਬੰਧ ਵਿੱਚ ਫਿਲਮ ਡਾਇਰੈਕਟਰ ਪਰਮ ਚਹਿਲ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ। ਨਿਯਮਾਂ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!