Uncategorized

ਨਹੁੰ ਚੱਬਣ ਦੀ ਆਦਤ ਤੁਹਾਨੂੰ ਦੇ ਸਕਦੀ ਗੰਭੀਰ ਬਿਮਾਰੀ

ਅੱਜ ਹੀ ਛੱਡ ਦਿਓ ਇਹ Bad Habit

ਅਕਸਰ ਸਾਨੂੰ ਘਰ ਵਿਚ ਨਹੁੰ ਚੱਬਣ (Nail Biting) ‘ਤੇ ਝਾੜ ਪੈਂਦੀ ਹੈ। ਇਸਨੂੰ ਬੈਡ ਹੈਬਿਟ ਦੱਸਿਆ ਜਾਂਦਾ ਹੈ। ਲੇਕਿਨ ਕੀ ਤੁਸੀਂ ਜਾਣਦੇ ਹੋ ਕਿ ਨਹੁੰ ਚੱਬਣ ਤੋਂ ਸਾਡੇ ਵੱਡੇ-ਬਜ਼ੁਰਗ ਜਾਂ ਟੀਚਰ ਕਿਉਂ ਮਨ੍ਹਾ ਕਰਦੇ ਹਨ? ਦਰਅਸਲ, ਨਹੁੰ ਚੱਬਣ ਦੀ ਆਦਤ ਤੋਂ ਤੁਸੀਂ ਗੰਭੀਰ ਰੂਪ ਨਾਲ ਬਿਮਾਰ ਹੋ ਸਕਦੇ ਹੋ। ਇਸ ਨਾਲ ਸਿਹਤ (Health) ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਨਹੁੰ ਚੱਬਣਾ ਇਕ ਅਜਿਹੀ ਆਦਤ ਹੈ, ਜਿਸਨੂੰ ਰੋਕਣਾ ਕਾਫੀ ਮੁਸ਼ਕਲ ਹੁੰਦਾ ਹੈ। ਇਕ ਰਿਸਰਚ ਵਿਚ ਦੱਸਿਆ ਗਿਆ ਹੈ ਕਿ ਦੁਨੀਆ ਵਿਚ ਕਰੀਬ 30 ਪ੍ਰਤੀਸ਼ਤ ਤੱਕ ਲੋਕ ਨਹੁੰ ਚੱਬਣ ਦੀ ਆਦਤ ਵਿਚ ਹਨ। ਆਓ ਜਾਣਦੇ ਹਾਂ ਇਸ ਆਦਤ ਤੋਂ ਹੋਣ ਵਾਲੇ ਨੁਕਸਾਨ ਅਤੇ ਇਸਨੂੰ ਕਿਵੇਂ ਛੁਡਾ ਸਕਦੇ ਹਾਂ…

ਨਹੁੰ ਚੱਬਣਾ ਕਿਉਂ ਖਤਰਨਾਕ

ਬੈਕਟੀਰੀਅਲ ਇਨਫੈਕਸ਼ਨ ਦਾ ਖਤਰਾ

ਦੰਦ ਨਾਲ ਨਹੁੰ ਕੱਟਣ ‘ਤੇ ਨਹੁੰ ਵਿਚ ਜਮ੍ਹਾਂ ਬੈਕਟੀਰੀਆ ਮੂੰਹ ਰਾਹੀਂ ਸਰੀਰ ਵਿਚ ਪਹੁੰਚ ਜਾਂਦੇ ਹਨ ਅਤੇ ਪੈਰੋਨੀਕੀਆ ਨਾਮ ਦਾ ਬੈਕਟੀਰੀਅਲ ਇਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ। ਇਹ ਇਨਫੈਕਸ਼ਨ ਹੌਲੀ-ਹੌਲੀ ਸਰੀਰ ਨੂੰ ਆਪਣਾ ਘਰ ਬਣਾ ਲੈਂਦਾ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸਦਾ ਇਕ ਨੁਕਸਾਨ ਹੋਰ ਵੀ ਹੁੰਦਾ ਹੈ ਕਿ ਇਸ ਇਨਫੈਕਸ਼ਨ ਵਿਚ ਨਹੁੰਆਂ ਵਿਚ ਪਸ ਪੈ ਜਾਂਦਾ ਹੈ ਅਤੇ ਇਨਫੈਕਸ਼ਨ ਕਾਰਨ ਉਨ੍ਹਾਂ ਵਿਚ ਸੋਜ ਆ ਜਾਂਦੀ ਹੈ। ਜੇਕਰ ਸਮੇਂ ‘ਤੇ ਇਸਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਬੁਖਾਰ, ਸਰੀਰ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਸਦਾ ਖਤਰਾ ਜ਼ਿਆਦਾ ਰਹਿੰਦਾ ਹੈ।
ਨੈਚੁਰਲ ਗ੍ਰੋਥ ਰੁਕ ਸਕਦੀ ਹੈ

ਜੇਕਰ ਤੁਹਾਡੀ ਆਦਤ ਵਾਰ-ਵਾਰ ਨਹੁੰ ਕੁਤਰਨ ਜਾਂ ਚੱਬਣ ਦੀ ਆਦਤ ਹੈ ਤਾਂ ਇਸ ਨਾਲ ਇਨ੍ਹਾਂ ਦੀ ਨੈਚੁਰਲ ਗ੍ਰੋਥ ਰੁਕ ਸਕਦੀ ਹੈ। ਵਾਰ-ਵਾਰ ਨਹੁੰ ਚੱਬਣ ਨਾਲ ਇਨ੍ਹਾਂ ਦੀ ਗ੍ਰੋਥ ਟਿਸ਼ੂ ਡੈਮੇਜ ਹੋ ਸਕਦੇ ਹਨ। ਇਸ ਨਾਲ ਨਹੁੰ ਵਧਣੇ ਹੀ ਬੰਦ ਹੋ ਸਕਦੇ ਹਨ।
ਫੰਗਲ ਇਨਫੈਕਸ਼ਨ ਹੋ ਸਕਦਾ ਹੈ

ਨਹੁੰ ਚੱਬਣ ਨਾਲ ਉਸ ਵਿਚ ਜਮ੍ਹਾਂ ਫੰਗਸ ਮੂੰਹ ਦੇ ਰਾਹੀਂ ਸਰੀਰ ਦੇ ਦੂਜੇ ਅੰਗਾਂ ਤੱਕ ਪਹੁੰਚ ਸਕਦਾ ਹੈ ਅਤੇ ਇਸ ਨਾਲ ਫੰਗਲ ਇਨਫੈਕਸ਼ਨ ਹੋ ਸਕਦਾ ਹੈ, ਜੋ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਦੰਦ ਵਿਚ ਹੋ ਸਕਦਾ ਹੈ ਦਰਦ

ਨਹੁੰ ਚੱਬਣ ਜਾਂ ਕੱਟਣ ਨਾਲ ਦੰਦ ਕਮਜ਼ੋਰ ਹੋ ਸਕਦੇ ਹਨ। ਇਸ ਨਾਲ ਦੰਦਾਂ ਵਿਚ ਗਮ ਬਲੀਡਿੰਗ ਜਾਂ ਦਰਦ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਨਹੁੰ ਨਹੀਂ ਕੱਟਣੇ ਚਾਹੀਦੇ।
ਆਂਤ ਨੂੰ ਪਹੁੰਚ ਸਕਦਾ ਹੈ ਨੁਕਸਾਨ

ਨਹੁੰ ਚੱਬਣ ਨਾਲ ਉਸਦੀ ਗੰਦਗੀ ਸਰੀਰ ਵਿਚ ਪਹੁੰਚ ਕੇ ਪਾਚਨ ਤੰਤਰ ਅਤੇ ਮੈਟਾਬਾਲਿਜ਼ਮ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਸਕਦੀ ਹੈ। ਇਸ ਕਾਰਨ ਉਲਟੀ, ਦਸਤ, ਪੇਟ ਵਿਚ ਮਰੋੜ ਵਰਗੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ।
ਨਹੁੰ ਚੱਬਣ ਦੀ ਆਦਤ ਛੱਡਣ ਦੇ ਟਿਪਸ
  • ਜੇਕਰ ਤੁਸੀਂ ਨਹੁੰ ਚੱਬਣ ਦੀ ਗੰਦੀ ਆਦਤ ਛੱਡਣਾ ਚਾਹੁੰਦੇ ਹੋ ਤਾਂ ਮਾਊਥ ਗਾਰਡ ਦੀ ਮਦਦ ਲੈ ਸਕਦੇ ਹੋ।
  • ਤਣਾਅ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ। ਕਈ ਲੋਕ ਜ਼ਿਆਦਾ ਟੈਂਸ਼ਨ ਵਿਚ ਹੋਣ ‘ਤੇ ਨਹੁੰ ਚੱਬਦੇ ਹਨ।
  • ਤੁਸੀਂ ਚਾਹੋ ਤਾਂ ਨਹੁੰਆਂ ‘ਤੇ ਨਿੰਮ ਦਾ ਰਸ ਲਗਾ ਸਕਦੇ ਹੋ। ਇਸ ਨਾਲ ਮੂੰਹ ਵਿਚ ਨਹੁੰ ਪਾਉਣ ਤੋਂ ਕੌੜਾਹਟ ਆਵੇਗੀ ਅਤੇ ਤੁਹਾਨੂੰ ਯਾਦ ਆ ਜਾਵੇਗਾ ਕਿ ਨਹੁੰ ਨਹੀਂ ਕੱਟਣਾ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!