
ਅਕਤੂਬਰ ਮਹੀਨਾ ਸ਼ੁਰੂ ਹੋਣ ਵਾਲਾ ਹੈ। ਅਕਤੂਬਰ ਵਿੱਚ ਕਈ ਤਿਉਹਾਰ ਅਤੇ ਵਿਸ਼ੇਸ਼ ਦਿਨ ਆਉਣ ਕਾਰਨ ਸਕੂਲਾਂ ਤੇ ਵਿਦਿਅਕ ਅਦਾਰਿਆਂ ਵਿੱਚ ਛੁੱਟੀਆਂ ਰਹਿਣਗੀਆਂ। ਬੱਚਿਆਂ ਦੇ ਨਾਲ-ਨਾਲ ਮਾਪੇ ਵੀ ਇਨ੍ਹਾਂ ਛੁੱਟੀਆਂ ਦੌਰਾਨ ਘੁੰਮਣ-ਫਿਰਨ ਜਾਂ ਟ੍ਰਿਪ ਦਾ ਪਲਾਨ ਬਣਾ ਸਕਦੇ ਹਨ।
ਜੇਕਰ ਤੁਸੀਂ ਵੀ ਅਕਤੂਬਰ ਮਹੀਨੇ ’ਚ ਕਿਸੇ ਟ੍ਰਿਪ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਮਹੀਨਾ ਤੁਹਾਡੇ ਲਈ ਸਹੀ ਹੈ। ਇਸ ਮਹੀਨੇ ’ਚ ਵੀਕੈਂਡ ਦੀਆਂ ਛੁੱਟੀਆਂ ਦੇ ਨਾਲ-ਨਾਲ ਕਈ ਤਿਉਹਾਰ ਆਉਣ ਵਾਲੇ ਹਨ ,ਜੋ ਵੀਕੈਂਡ ਦੇ ਨਾਲ ਹੀ ਆ ਰਹੇ ਹਨ। ਤੁਸੀਂ ਇਨ੍ਹਾਂ ਛੁੱਟੀਆਂ ਦਾ ਫ਼ਾਇਦਾ ਉਠਾ ਸਕਦੇ ਹੋ।



