टॉप न्यूज़

Canada ’ਚ ਪੰਜਾਬੀ ਵਿਅਕਤੀ ਨੇ ਆਪਣੀ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ

ਵਾਰਦਾਤ ਮਗਰੋਂ ਪਤੀ ਗ੍ਰਿਫ਼ਤਾਰ

ਕੈਨੇਡਾ ਦੇ ਓਂਟਾਰੀਓ (Ontario) ਵਿੱਚ 41 ਸਾਲਾ ਪੰਜਾਬੀ ਵਿਅਕਤੀ ’ਤੇ ਆਪਣੀ ਪਤਨੀ ਦਾ ਕਤਲ ਕਰਨ ਦਾ ਆਰੋਪ ਲੱਗਾ ਹੈ। ਜਾਣਕਾਰੀ ਮੁਤਾਬਕ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਕਹਾਸੁਣੀ ਹੋਈ, ਜਿਸ ਤੋਂ ਬਾਅਦ ਪਤੀ ਨੇ ਕਥਿਤ ਤੌਰ ’ਤੇ ਚਾਕੂ ਨਾਲ ਪਤਨੀ ਦੇ ਪੇਟ ’ਤੇ ਕਈ ਵਾਰ ਕੀਤੇ।

ਇਹ ਘਟਨਾ 15 ਸਤੰਬਰ ਦੀ ਸ਼ਾਮ ਕਰੀਬ 6:25 ਵਜੇ ਸਮਰਸਾਈਡ ਕਮਿਊਨਿਟੀ ਦੇ ਚੈਲਟਨ ਰੋਡ ਸਥਿਤ ਘਰ ਵਿੱਚ ਵਾਪਰੀ। ਘਟਨਾ ਸਮੇਂ ਘਰ ਵਿੱਚ ਪਤੀ-ਪਤਨੀ ਤੋਂ ਇਲਾਵਾ ਉਨ੍ਹਾਂ ਦੇ ਦੋ ਬੱਚੇ ਅਤੇ ਮਹਿਲਾ ਦੀ ਮਾਂ ਵੀ ਮੌਜੂਦ ਸਨ।

ਵਾਰਦਾਤ ਤੋਂ ਬਾਅਦ ਦੋਵੇਂ ਬੱਚੇ ਅਤੇ ਉਨ੍ਹਾਂ ਦੀ ਨਾਨੀ ਘਬਰਾਈ ਹੋਈ ਹਾਲਤ ਵਿੱਚ ਘਰ ਤੋਂ ਬਾਹਰ ਆ ਗਏ। ਇਹ ਦੇਖ ਕੇ ਗੁਆਂਢੀਆਂ ਨੂੰ ਘਰ ਵਿੱਚ ਕਿਸੇ ਅਣਹੋਣੀ ਦਾ ਸ਼ੱਕ ਹੋਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਪੁਲਿਸ ਟੀਮ ਚੈਲਟਨ ਰੋਡ ਸਥਿਤ ਘਰ ਪਹੁੰਚੀ ਤਾਂ ਮਹਿਲਾ ਗੰਭੀਰ ਰੂਪ ਵਿੱਚ ਜ਼ਖਮੀ ਮਿਲੀ। ਉਸਨੂੰ ਤੁਰੰਤ ਮੈਡੀਕਲ ਸਹਾਇਤਾ ਦਿੱਤੀ ਗਈ ਅਤੇ ਹਸਪਤਾਲ ਲਿਜਾਇਆ ਗਿਆ, ਪਰ ਉਸਦੀ ਮੌਤ ਹੋ ਗਈ।

ਪੁਲਿਸ ਨੇ ਮਾਮਲੇ ਦੀ ਜਾਂਚ ਦੌਰਾਨ ਮ੍ਰਿਤਕਾ ਦੇ ਪਤੀ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਖ਼ਿਲਾਫ਼ Second-Degree Murder ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਘਟਨਾ ਦੇ ਪੂਰੇ ਹਾਲਾਤ ਅਤੇ ਕਤਲ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਨੇ ਹਾਲੇ ਮੁਲਜ਼ਮ ਦੀ ਤਸਵੀਰ ਜਾਰੀ ਨਹੀਂ ਕੀਤੀ। ਦੱਸਿਆ ਗਿਆ ਹੈ ਕਿ ਲੰਡਨ ਸ਼ਹਿਰ ਵਿੱਚ ਇਸ ਸਾਲ ਕਤਲ ਦੀ ਇਹ ਚੌਥੀ ਘਟਨਾ ਹੈ, ਜਦਕਿ ਸਥਾਨਕ ਜਾਣਕਾਰੀ ਮੁਤਾਬਕ ਇਸ ਸਾਲ ਇਲਾਕੇ ਵਿੱਚ ਮਹਿਲਾ ਦੇ ਕਤਲ ਦਾ ਇਹ ਪਹਿਲਾ ਮਾਮਲਾ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!