टॉप न्यूज़

ਕ੍ਰੈਸ਼ ਹੋਇਆ ਜਹਾਜ਼, ਹਾਈ ਵੋਲਟੇਜ ਤਾਰਾਂ ਨਾਲ ਟਕਰਾਉਣ ਤੋਂ ਬਾਅਦ ਵੱਡਾ ਧਮਾਕਾ

ਇੱਕ ਵਾਰ ਫਿਰ ਤੋਂ ਪਲੇਨ ਕ੍ਰੈਸ਼ ਨਾਲ ਜੁੜੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਪਾਕੋਇਮਾ ਇਲਾਕੇ ਵਿੱਚ ਇੱਕ ਛੋਟਾ ਜਹਾਜ਼ ਹਾਈ-ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ ਤੇ ਆਟੋ ਪਾਰਟਸ ਸਟੋਰ ਦੇ ਪਾਰਕਿੰਗ ਲਾਟ ਵਿੱਚ ਕ੍ਰੈਸ਼ ਹੋ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਕਿ ਕੋਈ ਵੱਡਾ ਧਮਾਕਾ ਹੁੰਦਾ, ਉੱਥੇ ਮੌਜੂਦ ਲੋਕਾਂ ਨੇ ਫ਼ਰਿਸ਼ਤੇ ਬਣ ਕੇ ਪਾਇਲਟ ਦੀ ਜਾਨ ਬਚਾ ਲਈ ਤੇ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਪਾਇਲਟ ਦੀ ਉਮਰ ਲਗਭਗ 70-72 ਸਾਲ ਦੱਸੀ ਜਾ ਰਹੀ ਹੈ। ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿੱਥੇ ਜਹਾਜ਼ ਕ੍ਰੈਸ਼ ਹੋਇਆ, ਉੱਥੇ ਜਹਾਜ਼ ਦੀ ਟੱਕਰ ਕਾਰਨ 35,000 ਵੋਲਟ ਦੀਆਂ ਬਿਜਲੀ ਦੀਆਂ ਨੰਗੀਆਂ ਤਾਰਾਂ ਜ਼ਮੀਨ ‘ਤੇ ਡਿੱਗੀਆਂ ਹੋਈਆਂ ਸਨ। ਅਜਿਹੇ ਖ਼ਤਰਨਾਕ ਹਾਲਾਤਾਂ ਵਿੱਚ ਲੋਕਾਂ ਨੇ ਜਿਸ ਬਹਾਦਰੀ ਨਾਲ ਪਾਇਲਟ ਦੀ ਜਾਨ ਬਚਾਈ, ਉਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!