देश

Canada ‘ਚ ਪੰਜਾਬੀ ਕੁੜੀ ਦੀ ਭੇਤਭਰੇ ਹਾਲਾਤਾਂ ‘ਚ ਮੌਤ

3 ਸਾਲ ਪਹਿਲਾਂ ਵਰਕ ਪਰਮਿਟ 'ਤੇ ਗਈ ਸੀ ਵਿਦੇਸ਼

ਅਹਿਮਦਗੜ੍ਹ ਦੀ ਰਹਿਣ ਵਾਲੀ ਪ੍ਰਤਿਭਾ ਦੀ ਕੈਨੇਡਾ ਦੇ ਬਰੈਂਪਟਨ ਵਿੱਚ ਭੇਤਭਰੇ ਹਾਲਾਤਾਂ ‘ਚ ਮੌਤ ਹੋ ਗਈ ਹੈ। ਉਸਦੀ ਕਿਰਾਏ ਦੇ ਮਕਾਨ ‘ਚੋਂ ਪੌੜੀਆਂ ਕੋਲੋਂ ਲਾਸ਼ ਮਿਲੀ ਹੈ। ਉਸ ਦੀ ਮੌਤ ਕਿਵੇਂ ਹੋਈ ,ਇਸ ਬਾਰੇ ਪਰਿਵਾਰ ਨੂੰ ਅਜੇ ਕੁੱਝ ਵੀ ਪਤਾ ਨਹੀਂ ਹੈ। ਪਰਿਵਾਰ ਨੇ ਆਪਣੀ ਬੇਟੀ ਦੀ ਮ੍ਰਿਤਕ ਦੇਹ ਲਿਆਉਣ ਲਈ ਭਾਰਤ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ।

ਅਹਿਮਦਗੜ੍ਹ ਦੇ ਸੰਜੀਵ ਕੁਮਾਰ ਜਿੰਦਲ ਦੇ ਪਰਿਵਾਰ ਦੀ ਇਕਲੌਤੀ ਧੀ ਪ੍ਰਤਿਭਾ ਗੁਪਤਾ (29) ਲਗਭਗ ਸਾਢੇ ਤਿੰਨ ਸਾਲ ਪਹਿਲਾਂ ਕੈਨੇਡਾ ਗਈ ਸੀ। ਉਹ ਕੈਨੇਡਾ ਦੇ ਬਰੈਂਪਟਨ ਵਿੱਚ ਰਹਿੰਦੀ ਸੀ ਅਤੇ ਸ਼ਨੀਵਾਰ ਸ਼ਾਮ ਨੂੰ ਉਸਦੀ ਮੌਤ ਹੋ ਗਈ। ਜਦੋਂ ਉਸ ਦੀ ਮੌਤ ਹੋਈ ਤਾਂ ਉਸ ਵੇਲੇ ਮਕਾਨ ਮਾਲਕ ਅਮਰੀਕਾ ਗਿਆ ਹੋਇਆ ਸੀ ਤੇ ਘਰ ‘ਚ ਪ੍ਰਤਿਭਾ ਤੋਂ ਬਿਨਾਂ ਕੋਈ ਨਹੀਂ ਸੀ। ਪਰਿਵਾਰ ਨੇ ਦੱਸਿਆ ਕਿ ਪ੍ਰਤਿਭਾ ਦੇ ਸਰੀਰ ‘ਤੇ ਸੱਟਾਂ ਦੇ ਕੋਈ ਨਿਸ਼ਾਨ ਨਹੀਂ ਹਨ।

ਸ਼ਨੀਵਾਰ ਦੁਪਹਿਰ ਨੂੰ ਸੰਜੀਵ ਅਤੇ ਉਸਦੀ ਪਤਨੀ ਇੰਦੂ ਜਿੰਦਲ ਨੇ ਪ੍ਰਤਿਭਾ ਨਾਲ ਫ਼ੋਨ ‘ਤੇ ਲੰਬੀ ਗੱਲਬਾਤ ਕੀਤੀ। ਪਰ ਜਦੋਂ ਸ਼ਾਮ ਨੂੰ ਮਾਪਿਆਂ ਨੇ ਪ੍ਰਤਿਭਾ ਦੇ ਨੰਬਰ ’ਤੇ ਕਈ ਵਾਰ ਫ਼ੋਨ ਕੀਤਾ ਤੇ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਉਸ ਦੇ ਕੰਪਨੀ ਮਾਲਕ ਨੂੰ ਇਸ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਮਾਮਲੇ ਵਿਚ ਕੈਨੇਡਾ ਪੁਲਸ ਤੋਂ ਮਦਦ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਪੁਲਸ ਨੇ ਉਸ ਦੇ ਘਰ ਜਾ ਕੇ ਜਾਂਚ ਕੀਤੀ ਤਾਂ ਉਸ ਦੀ ਲਾਸ਼ ਪੌੜੀ ਕੋਲ ਪਈ ਹੋਈ ਬਰਾਮਦ ਹੋਈ।

ਕੈਨੇਡਾ ਵਿੱਚ ਬਰੈਂਪਟਨ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਮ੍ਰਿਤਕਾ ਦੇ ਰੋਜ਼ਾਨਾ ਦੇ ਕੰਮਾਂ ਅਤੇ ਉਸਦੇ ਨਜ਼ਦੀਕੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ। ਘਟਨਾ ਸਥਾਨ ਦੇ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚਸ਼ਮਦੀਦਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਿਸ ਨੇ ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ; ਉਨ੍ਹਾਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!