
ਚੰਡੀਗੜ੍ਹ ਵਿੱਚ ਸਾਈਡ ਦੇਣ ਨੂੰ ਲੈ ਕੇ ਬਾਈਕ ਅਤੇ ਐਕਟਿਵਾ ਸਵਾਰ ਦੋ ਨੌਜਵਾਨਾਂ ਵਿਚਾਲੇ ਝਗੜਾ ਹੋ ਗਿਆ। ਦੋਸ਼ੀ ਨੇ ਆਪਣੇ ਘਰੋਂ ਦੇਸੀ ਪਿਸਤੌਲ ਲੈ ਕੇ ਫਾਈਰਿੰਗ ਕੀਤੀ। ਗਨੀਮਤ ਰਹੀ ਕਿ ਗੋਲੀ ਕਿਸੇ ਨੂੰ ਵੀ ਨਹੀਂ ਲੱਗੀ ਅਤੇ ਦੋ ਨੌਜਵਾਨ ਵਾਲ-ਵਾਲ ਬੱਚ ਗਏ।
ਸੂਚਨਾ ਮਿਲਦਿਆਂ ਹੀ ਥਾਣਾ 19 ਦੀ ਇੰਚਾਰਜ ਇੰਸਪੈਕਟਰ ਸਰਿਤਾ ਰਾਏ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੀ ਅਤੇ ਇੱਕ ਦੋਸ਼ੀ ਨੂੰ ਹਥਿਆਰ ਸਮੇਤ ਗ੍ਰਿਫਤਾਰ ਕਰ ਲਿਆ। ਪੁਲਿਸ ਉਸ ਦੇ ਸਾਥੀ ਦੀ ਭਾਲ ਕਰ ਰਹੀ ਹੈ। ਗ੍ਰਿਫਤਾਰ ਦੋਸ਼ੀ ਦੀ ਪਛਾਣ ਜੈ ਕਿਸ਼ਨ ਵਜੋਂ ਹੋਈ ਹੈ, ਜੋ ਕਿ ਚੰਡੀਗੜ੍ਹ ਦੇ ਸੈਕਟਰ 30 ਦਾ ਰਹਿਣ ਵਾਲਾ ਹੈ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਨਸ਼ੇ ਦਾ ਆਦੀ ਹੈ।
EDITED BY- HARLEEN KAUR




