टॉप न्यूज़

ਹਵਾ ‘ਚ ਫੇਲ੍ਹ ਹੋਇਆ ਫਲਾਈਟ ਦਾ ਇੰਜਣ

224 ਯਾਤਰੀਆਂ ਵਿਚਾਲੇ ਪੈ ਗਿਆ ਚੀਕ ਚਿਹਾੜਾ

ਚੇਨਈ ਹਵਾਈ ਅੱਡੇ ‘ਤੇ ਮੰਗਲਵਾਰ ਦੇਰ ਰਾਤ ਇੱਕ ਇੰਡੀਗੋ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਹ ਫਲਾਈਟ ਕੋਲਕਾਤਾ ਤੋਂ ਚੇਨਈ ਜਾ ਰਹੀ ਸੀ। ਫਲਾਈਟ ਚੇਨਈ ਵਿੱਚ ਉਤਰਨ ਹੀ ਵਾਲੀ ਸੀ ਜਦੋਂ ਪਾਇਲਟ ਨੂੰ ਅਹਿਸਾਸ ਹੋਇਆ ਕਿ ਖੱਬਾ ਇੰਜਣ ਫੇਲ੍ਹ ਹੋ ਗਿਆ ਹੈ। ਜਿਸ ਤੋਂ ਬਾਅਦ ਅਚਾਨਕ ਹੜਕੰਪ ਮੱਚ ਗਿਆ।

ਇਸ ਦੌਰਾਨ ਏਅਰਪੋਰਟਸ ਅਥਾਰਟੀ ਆਫ਼ ਇੰਡੀਆ (AAI) ਦੇ ਅਧਿਕਾਰੀਆਂ ਮੁਤਾਬਕ, ਕੋਲਕਾਤਾ ਤੋਂ ਚੇਨਈ ਆ ਰਹੀ ਇੰਡੀਗੋ ਫਲਾਈਟ 6E-723 (ਜਿਸ ‘ਚ 224 ਲੋਕ ਸਵਾਰ ਸਨ) ਨੇ 11 ਅਗਸਤ ਦੀ ਰਾਤ 11:29 ਵਜੇ ਫੁੱਲ ਇਮਰਜੈਂਸੀ ਐਲਾਨ ਕੀਤੀ।

ਫਲਾਈਟ ਨੇ ਰਾਤ 11:30 ਵਜੇ ਪਹੁੰਚਣਾ ਸੀ, ਪਰ ਲੈਂਡਿੰਗ ਦੀ ਤਿਆਰੀ ਦੌਰਾਨ ਪਾਇਲਟ ਨੂੰ ਪਤਾ ਲੱਗਾ ਕਿ ਖੱਬਾ ਇੰਜਣ ਖਰਾਬ ਹੋ ਗਿਆ ਹੈ। ਇਸ ਤੋਂ ਬਾਅਦ ਏਅਰ ਟ੍ਰੈਫਿਕ ਕੰਟਰੋਲ ਨੂੰ ਇਸ ਦੀ ਸੂਚਨਾ ਦਿੱਤੀ ਗਈ ਅਤੇ ਏਅਰਪੋਰਟ ਅਧਿਕਾਰੀਆਂ ਨੇ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਲਈ ਐਮਰਜੈਂਸੀ ਰਿਸਪਾਂਸ ਉਪਾਅ ਸ਼ੁਰੂ ਕਰ ਦਿੱਤੇ।

ਜਹਾਜ਼ ਰਾਤ 11:37 ਵਜੇ ਰਨਵੇ 25 ‘ਤੇ ਸੁਰੱਖਿਅਤ ਉਤਰਿਆ, ਜਿਸ ‘ਚ ਸਵਾਰ ਸਾਰੇ 224 ਲੋਕ ਸੁਰੱਖਿਅਤ ਸਨ। ਰਾਤ 11:47 ਵਜੇ ਫੁੱਲ ਇਮਰਜੈਂਸੀ ਹਟਾ ਲਈ ਗਈ। ਏਅਰਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਸਾਰੇ ਕੰਮਕਾਜ ਆਮ ਰਹੇ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!