
ਇਸ ਸਾਲ ਵਰਲਕਸ਼ਮੀ ਵਰਤ 28 ਅਗਸਤ ਨੂੰ ਰੱਖਿਆ ਜਾਵੇਗਾ। ਹਰ ਸਾਲ ਸਾਵਣ ਮਹੀਨੇ ਦੇ ਆਖਰੀ ਸ਼ੁੱਕਰਵਾਰ ਨੂੰ ਵਰਲਕਸ਼ਮੀ ਵਰਤ ਰੱਖਿਆ ਜਾਂਦਾ ਹੈ। ਇਸ ਦਿਨ ਮਾਤਾ ਲਕਸ਼ਮੀ ਦੀ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਮਾਤਾ ਲਕਸ਼ਮੀ ਦੇ ਆਸ਼ੀਰਵਾਦ ਨਾਲ ਗਰੀਬੀ, ਦੁੱਖ, ਪਰੇਸ਼ਾਨੀਆਂ ਅਤੇ ਰੋਗ ਆਦਿ ਦੂਰ ਹੁੰਦੇ ਹਨ ਅਤੇ ਧਨ, ਸੁੱਖ ਤੇ ਸਮ੍ਰਿੱਧੀ ਵਿੱਚ ਵਾਧਾ ਹੁੰਦਾ ਹੈ।
ਇਸ ਕਾਰਨ 28 ਅਗਸਤ ਦਾ ਦਿਨ ਧਨ ਅਤੇ ਜਾਇਦਾਦ ਵਿੱਚ ਵਾਧੇ ਲਈ ਚੰਗਾ ਮੌਕਾ ਮੰਨਿਆ ਜਾਂਦਾ ਹੈ। ਮੰਨਤਾ ਹੈ ਕਿ ਜੇ ਮਾਤਾ ਲਕਸ਼ਮੀ ਦੀ ਕਿਰਪਾ ਹੋ ਜਾਵੇ ਤਾਂ ਤੁਹਾਡੀ ਲਾਟਰੀ ਵੀ ਲੱਗ ਸਕਦੀ ਹੈ। ਕਹਿਣ ਦਾ ਮਤਲਬ ਹੈ ਕਿ ਤੁਹਾਡੀ ਕਿਸਮਤ ਚਮਕ ਸਕਦੀ ਹੈ। ਇਸ ਦਿਨ ਤੁਹਾਨੂੰ ਕੁਝ ਖਾਸ ਉਪਾਅ ਕਰਨੇ ਚਾਹੀਦੇ ਹਨ।
ਵਰਲਕਸ਼ਮੀ ਵਰਤ ’ਤੇ ਧਨ ਪ੍ਰਾਪਤੀ ਦੇ ਉਪਾਅ…
ਕਮਲਗੱਟੇ ਦਾ ਉਪਾਅ: ਵਰਲਕਸ਼ਮੀ ਵਰਤ ’ਤੇ ਪ੍ਰਦੋਸ਼ ਕਾਲ ਦੌਰਾਨ ਮਾਤਾ ਲਕਸ਼ਮੀ ਦੀ ਪੂਜਾ ਕਰੋ। ਇਸ ਦੌਰਾਨ ਮਾਤਾ ਲਕਸ਼ਮੀ ਨੂੰ ਕਮਲਗੱਟੇ ਦੀ ਮਾਲਾ ਅਰਪਿਤ ਕਰੋ। ਫਿਰ ਸ਼੍ਰੀ ਲਕਸ਼ਮੀ ਚਾਲੀਸਾ ਦਾ ਪਾਠ ਕਰੋ। ਇਸ ਤੋਂ ਬਾਅਦ ਸ਼੍ਰੀ ਸੂਕਤ ਪੜ੍ਹੋ। ਕਮਲਗੱਟੇ ਦੀ ਮਾਲਾ ਨੂੰ ਰਾਤ ਭਰ ਮਾਤਾ ਲਕਸ਼ਮੀ ਦੇ ਕੋਲ ਰੱਖੋ। ਫਿਰ ਸਵੇਰੇ ਇਸ ਨੂੰ ਲਾਲ ਰੰਗ ਦੇ ਕੱਪੜੇ ਵਿੱਚ ਬੰਨ੍ਹ ਕੇ ਧਨ ਰੱਖਣ ਵਾਲੀ ਥਾਂ ਜਾਂ ਤਿਜੋਰੀ ਵਿੱਚ ਰੱਖ ਦਿਓ। ਮੰਨਿਆ ਜਾਂਦਾ ਹੈ ਕਿ ਮਾਤਾ ਲਕਸ਼ਮੀ ਦੀ ਕਿਰਪਾ ਨਾਲ ਆਰਥਿਕ ਸੰਕਟ ਦੂਰ ਹੁੰਦੇ ਹਨ ਅਤੇ ਧਨ-ਸੰਪਤੀ ਵਿੱਚ ਵਾਧਾ ਹੁੰਦਾ ਹੈ।
11 ਕੌੜੀਆਂ ਦਾ ਉਪਾਅ: ਵਰਲਕਸ਼ਮੀ ਵਰਤ ਵਾਲੇ ਦਿਨ ਸਵੇਰੇ ਉੱਠ ਕੇ ਵਰਤ ਅਤੇ ਪੂਜਾ ਦਾ ਸੰਕਲਪ ਕਰੋ। ਦਿਨ ਭਰ ਉਪਵਾਸ ਅਤੇ ਫਲਾਹਾਰ ’ਤੇ ਰਹੋ। ਪ੍ਰਦੋਸ਼ ਕਾਲ ਵਿੱਚ ਜਦੋਂ ਮਾਤਾ ਲਕਸ਼ਮੀ ਦੀ ਪੂਜਾ ਕਰੋ ਤਾਂ ਉਨ੍ਹਾਂ ਨੂੰ ਪੀਲੇ ਰੰਗ ਦੀਆਂ 11 ਕੌੜੀਆਂ ਚੜ੍ਹਾਓ। ਜੇ ਤੁਹਾਡੇ ਕੋਲ ਪੀਲੀਆਂ ਕੌੜੀਆਂ ਨਹੀਂ ਹਨ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਤੁਸੀਂ ਚਿੱਟੀਆਂ ਕੌੜੀਆਂ ਲੈ ਕੇ ਉਨ੍ਹਾਂ ’ਤੇ ਹਲਦੀ ਲਗਾ ਦਿਓ। ਫਿਰ ਉਨ੍ਹਾਂ ਨੂੰ ਮਾਤਾ ਲਕਸ਼ਮੀ ਨੂੰ ਅਰਪਿਤ ਕਰੋ।
ਪੂਜਾ ਖਤਮ ਹੋਣ ਤੋਂ ਬਾਅਦ ਉਨ੍ਹਾਂ ਕੌੜੀਆਂ ਨੂੰ ਲਾਲ ਰੰਗ ਦੇ ਕੱਪੜੇ ਵਿੱਚ ਬੰਨ੍ਹ ਦਿਓ। ਫਿਰ ਉਸ ਪੋਟਲੀ ਨੂੰ ਧਨ ਰੱਖਣ ਵਾਲੀ ਥਾਂ ਜਾਂ ਤਿਜੋਰੀ ਵਿੱਚ ਰੱਖ ਦਿਓ। ਮੰਨਿਆ ਜਾਂਦਾ ਹੈ ਕਿ ਇਸ ਦੇ ਸ਼ੁਭ ਪ੍ਰਭਾਵ ਨਾਲ ਆਰਥਿਕ ਪੱਖ ਮਜ਼ਬੂਤ ਹੁੰਦਾ ਹੈ ਅਤੇ ਆਮਦਨ ਦੇ ਨਵੇਂ ਸਰੋਤ ਖੁੱਲ੍ਹਦੇ ਹਨ।
ਸ਼੍ਰੀਯੰਤਰ ਦਾ ਉਪਾਅ: ਵਰਲਕਸ਼ਮੀ ਵਰਤ ਦਾ ਮਹੱਤਵ ਦੀਵਾਲੀ ਦੀ ਲਕਸ਼ਮੀ ਪੂਜਾ ਦੇ ਸਮਾਨ ਹੀ ਹੁੰਦਾ ਹੈ। ਇਸ ਮੌਕੇ ’ਤੇ ਤੁਸੀਂ ਆਪਣੇ ਪੂਜਾ ਸਥਾਨ ਦੀ ਸਾਫ਼-ਸਫ਼ਾਈ ਚੰਗੀ ਤਰ੍ਹਾਂ ਕਰ ਲਓ। ਫਿਰ ਪ੍ਰਦੋਸ਼ ਕਾਲ ਵਿੱਚ ਲਕਸ਼ਮੀ ਪੂਜਾ ਕਰੋ। ਉਸੇ ਸਮੇਂ ਤੁਹਾਨੂੰ ਸ਼੍ਰੀਯੰਤਰ ਦੀ ਸਥਾਪਨਾ ਕਰਨੀ ਚਾਹੀਦੀ ਹੈ। ਇੱਕ ਵਾਰ ਸ਼੍ਰੀਯੰਤਰ ਦੀ ਸਥਾਪਨਾ ਕਰ ਦਿੱਤੀ ਤਾਂ ਤੁਹਾਨੂੰ ਹਰ ਰੋਜ਼ ਇਸ ਦੀ ਪੂਜਾ ਕਰਨੀ ਹੋਵੇਗੀ ਅਤੇ ਉੱਥੇ ਘਿਓ ਦਾ ਦੀਵਾ ਜਲਾਉਣਾ ਹੋਵੇਗਾ। ਫਿਰ ਕਮਲਗੱਟੇ ਦੀ ਮਾਲਾ ਨਾਲ ॐ श्रीं ह्रीं श्रीं महालक्ष्म्यै नमः ਮੰਤਰ ਦਾ ਜਾਪ ਕਰੋ। ਤੁਹਾਡੇ ’ਤੇ ਮਾਤਾ ਲਕਸ਼ਮੀ ਦੀ ਕਿਰਪਾ ਹੋਵੇਗੀ, ਜਿਸ ਨਾਲ ਤੁਹਾਡੇ ਜੀਵਨ ਵਿੱਚ ਸੁੱਖ, ਧਨ, ਧਾਨ, ਸੰਪਤੀ, ਵੈਭਵ ਆਦਿ ਦੀ ਪ੍ਰਾਪਤੀ ਹੋਵੇਗੀ।
ਵਰਲਕਸ਼ਮੀ ਵਰਤ ਦਾ ਸ਼ੁਭ ਮੁਹੂਰਤ…
28 ਅਗਸਤ ਨੂੰ ਪ੍ਰਦੋਸ਼ ਕਾਲ ਸ਼ਾਮ ਨੂੰ 06:47 PM ਤੋਂ ਸ਼ੁਰੂ ਹੋਵੇਗਾ। ਪਰ ਤੁਸੀਂ ਚਾਹੋ ਤਾਂ ਸਥਿਰ ਲਗਨ ਵਿੱਚ ਵੀ ਪੂਜਾ ਕਰ ਸਕਦੇ ਹੋ।




