धर्म

ਕਦੋਂ ਮਨਾਈ ਜਾਵੇਗੀ ਰੱਖੜੀ 27 ਜਾਂ 28 ਅਗਸਤ ?

ਇਸ ਸਾਲ ਰੱਖੜੀ ਦਾ ਤਿਉਹਾਰ 27 ਅਗਸਤ ਨੂੰ ਹੈ ਜਾਂ ਫਿਰ 28 ਅਗਸਤ ਨੂੰ? ਇਹ ਸਵਾਲ ਇਸ ਲਈ ਹੈ ਕਿਉਂਕਿ ਰੱਖੜੀ ਲਈ ਜ਼ਰੂਰੀ ਸਾਵਣ ਪੂਰਨਮਾਸ਼ੀ ਤਿਥੀ ਦੋਵੇਂ ਹੀ ਦਿਨ ਆ ਰਹੀ ਹੈ, ਪਰ ਇਸ ਵਿਚ ਵੀ ਇਕ ਗੱਲ ਇਹ ਹੈ ਕਿ ਸਾਲ ਦਾ ਆਖ਼ਰੀ ਚੰਦਰ ਗ੍ਰਹਿਣ 28 ਅਗਸਤ ਨੂੰ ਲੱਗ ਰਿਹਾ ਹੈ। ਇਸਦੇ ਕਾਰਨ ਲੋਕਾਂ ਵਿਚ ਕਨਫ਼ਿਊਜ਼ਨ ਦੀ ਸਥਿਤੀ ਹੈ ਕਿ ਰੱਖੜੀ ਕਿਸ ਦਿਨ ਮਨਾਈ ਜਾਵੇ? ਇਸਦੇ ਲਈ ਤੁਹਾਨੂੰ ਪੰਚਾਂਗ ਤੋਂ ਵਿਧੀਵਤ ਜਾਣਨਾ ਹੋਵੇਗਾ ਕਿ ਸਾਵਣ ਪੂਰਨਮਾਸ਼ੀ ਤਿਥੀ, ਚੰਦਰ ਗ੍ਰਹਿਣ ਦੀ ਸਥਿਤੀ, ਰੱਖੜੀ ਬੰਨ੍ਹਣ ਦਾ ਮੁਹੂਰਤ ਕਦੋਂ ਬਣ ਰਿਹਾ ਹੈ?

ਰੱਖੜੀ 27 ਜਾਂ 28 ਅਗਸਤ?

ਸਭ ਤੋਂ ਪਹਿਲਾਂ ਪੰਚਾਂਗ ਦੀ ਮਦਦ ਨਾਲ ਵੇਖਦੇ ਹਾਂ ਕਿ ਸਾਵਣ ਪੂਰਨਮਾਸ਼ੀ ਤਿਥੀ ਕਦੋਂ ਤੋਂ ਕਦੋਂ ਤੱਕ ਹੈ। ਇਸ ਵਿਚ ਸਾਵਣ ਪੂਰਨਮਾਸ਼ੀ ਤਿਥੀ 27 ਅਗਸਤ ਨੂੰ ਸਵੇਰੇ 9:08 ਵਜੇ ਤੋਂ ਲੈ ਕੇ 28 ਅਗਸਤ ਨੂੰ ਸਵੇਰੇ 9:48 ਵਜੇ ਤੱਕ ਹੈ।
27 ਅਗਸਤ ਅਤੇ 28 ਅਗਸਤ ਦੋਵੇਂ ਦਿਨ ਸਾਵਣ ਪੂਰਨਮਾਸ਼ੀ ਤਿਥੀ ਦਾ ਸਮਾਂ ਹੈ। ਪਰ ਸ਼ਾਸਤਰਾਂ ਦੇ ਅਨੁਸਾਰ, ਰੱਖੜੀ ਦਾ ਤਿਉਹਾਰ ਭਦਰਾ ਰਹਿਤ ਮੁਹੂਰਤ ਵਿਚ ਸੂਰਜ ਚੜ੍ਹਨ ਵਾਲੀ ਸਾਵਣ ਪੂਰਨਮਾਸ਼ੀ ਤਿਥੀ ਵਿਚ ਮਨਾਉਂਦੇ ਹਨ।
ਪੰਚਾਂਗ ਅਨੁਸਾਰ, 27 ਅਗਸਤ ਨੂੰ ਜਦੋਂ ਸਾਵਣ ਪੂਰਨਮਾਸ਼ੀ ਤਿਥੀ ਸ਼ੁਰੂ ਹੋ ਰਹੀ ਹੈ ਤਾਂ ਉਸੇ ਸਮੇਂ ਭਦਰਾ ਦਾ ਆਰੰਭ ਹੋ ਰਿਹਾ ਹੈ ਅਤੇ ਇਹ ਰਾਤ 09:32 ਵਜੇ ਖ਼ਤਮ ਹੋ ਰਹੀ ਹੈ। ਇਸਦਾ ਵਾਸ ਪਹਿਲਾਂ ਪਾਤਾਲ ਲੋਕ ਵਿਚ ਸਵੇਰੇ 09:08 ਵਜੇ ਤੋਂ ਦੁਪਹਿਰ 01:35 ਵਜੇ ਤੱਕ ਹੈ, ਉਸ ਤੋਂ ਬਾਅਦ ਭਦਰਾ ਦਾ ਵਾਸ ਧਰਤੀ ‘ਤੇ ਹੋਵੇਗਾ, ਜੋ ਦੁਪਹਿਰ 01:35 ਵਜੇ ਤੋਂ ਰਾਤ 09:32 ਵਜੇ ਤੱਕ ਹੈ। ਅਜਿਹੇ ਵਿਚ 27 ਅਗਸਤ ਨੂੰ ਰੱਖੜੀ ਮਨਾਉਣ ਦਾ ਕੋਈ ਸਵਾਲ ਹੀ ਨਹੀਂ ਉੱਠਦਾ।
ਉਦਯਾਤਿਥੀ ਦੇ ਅਨੁਸਾਰ, ਸਾਵਣ ਪੂਰਨਮਾਸ਼ੀ 28 ਅਗਸਤ ਸ਼ੁੱਕਰਵਾਰ ਨੂੰ ਹੈ, ਇਸ ਦਿਨ ਇਸ਼ਨਾਨ, ਦਾਨ, ਪੂਜਾ, ਪਾਠ ਦੇ ਨਾਲ ਰੱਖੜੀ ਦਾ ਤਿਉਹਾਰ ਮਨਾਇਆ ਜਾਵੇਗਾ। ਹੁਣ ਤਾਰੀਖ਼ ਤਾਂ ਨਿਸ਼ਚਿਤ ਹੋ ਗਈ, ਪਰ ਰਹੀ ਗੱਲ ਆਖ਼ਰੀ ਚੰਦਰ ਗ੍ਰਹਿਣ ਦੀ।

ਕੀ ਰੱਖੜੀ ‘ਤੇ ਚੰਦਰ ਗ੍ਰਹਿਣ ਦਾ ਪ੍ਰਭਾਵ ਹੋਵੇਗਾ?

ਸਾਲ ਦਾ ਆਖ਼ਰੀ ਚੰਦਰ ਗ੍ਰਹਿਣ ਰੱਖੜੀ ਵਾਲੇ ਦਿਨ ਲੱਗ ਰਿਹਾ ਹੈ, ਪਰ ਤਿਉਹਾਰ ‘ਤੇ ਇਸਦਾ ਕੋਈ ਪ੍ਰਭਾਵ ਨਹੀਂ ਹੋਵੇਗਾ। ਇਹ ਚੰਦਰ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ, ਤਾਂ ਇਸਦਾ ਸੂਤਕ ਕਾਲ ਨਹੀਂ ਲੱਗੇਗਾ। ਜਦੋਂ ਸੂਤਕ ਕਾਲ ਨਹੀਂ ਹੋਵੇਗਾ, ਤਾਂ ਰੱਖੜੀ ਦਾ ਤਿਉਹਾਰ ਮਨਾਉਣ ਵਿਚ ਕੋਈ ਸਮੱਸਿਆ ਹੀ ਨਹੀਂ ਹੈ। ਚੰਦਰ ਗ੍ਰਹਿਣ ਸਵੇਰੇ 6:55 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਇਸ ਆਂਸ਼ਿਕ ਚੰਦਰ ਗ੍ਰਹਿਣ ਦਾ ਮੋਕਸ਼ ਦੁਪਹਿਰ 12:30 ਵਜੇ ਹੋਵੇਗਾ।

ਰੱਖੜੀ ਬੰਨ੍ਹਣ ਦਾ ਸ਼ੁਭ ਮੁਹੂਰਤ ਕੀ ਹੈ?

28 ਅਗਸਤ ਨੂੰ ਰੱਖੜੀ ਬੰਨ੍ਹਣ ਦਾ ਸ਼ੁਭ ਮੁਹੂਰਤ ਸੂਰਜ ਚੜ੍ਹਨ ਦੇ ਨਾਲ ਹੀ ਸ਼ੁਰੂ ਹੋ ਜਾਵੇਗਾ। ਉਸ ਦਿਨ ਪੂਰੇ ਸਮੇਂ ਹੀ ਸਾਵਣ ਪੂਰਨਮਾਸ਼ੀ ਹੈ ਕਿਉਂਕਿ ਹਿੰਦੂ ਕੈਲੰਡਰ ਵਿਚ ਸੂਰਜ ਚੜ੍ਹਨ ਦੀ ਤਿਥੀ ਦੀ ਗਣਨਾ ਪੂਰੇ ਦਿਨ ਹੁੰਦੀ ਹੈ। ਅਜਿਹੇ ਵਿਚ ਤੁਸੀਂ 28 ਅਗਸਤ ਨੂੰ ਬਿਨਾਂ ਕਿਸੇ ਕਨਫ਼ਿਊਜ਼ਨ ਦੇ ਪੂਰੇ ਦਿਨ ਰੱਖੜੀ ਦਾ ਤਿਉਹਾਰ ਮਨਾਓ। ਬੱਸ ਰਾਹੂਕਾਲ ਦੇ ਸਮੇਂ ਵਿਚ ਰੱਖੜੀ ਨਾ ਬੰਨ੍ਹੋ। ਉਸ ਦਿਨ ਰਾਹੂਕਾਲ ਦਾ ਸਮਾਂ ਸਵੇਰੇ 10:46 ਵਜੇ ਤੋਂ ਲੈ ਕੇ ਦੁਪਹਿਰ 12:22 ਵਜੇ ਤੱਕ ਹੈ।
ਰੱਖੜੀ ‘ਤੇ ਬ੍ਰਹਮ ਮੁਹੂਰਤ ਦਾ ਸਮਾਂ ਸਵੇਰੇ 04:28 ਵਜੇ ਤੋਂ ਲੈ ਕੇ ਸਵੇਰੇ 05:12 ਵਜੇ ਤੱਕ ਹੈ, ਉੱਥੇ ਹੀ ਅਭਿਜੀਤ ਮੁਹੂਰਤ 11:56 ਵਜੇ ਤੋਂ ਦੁਪਹਿਰ 12:48 ਵਜੇ ਤੱਕ ਰਹੇਗਾ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!