ਮਾਲ ਢੋਹਣ ਵਾਲੀਆਂ ਇਨ੍ਹਾਂ ਗੱਡੀਆਂ ਲਈ ਰਜਿਸਟ੍ਰੇਸ਼ਨ 1 ਜਨਵਰੀ ਤੋਂ ਹੋਵੇਗੀ ਬੰਦ
ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਘਟਾਉਣ ਲਈ ਛੋਟੀਆਂ ਮਾਲ ਢੋਹਣ ਵਾਲੀਆਂ ਗੱਡੀਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (CAQM) ਨੇ N1 ਸ਼੍ਰੇਣੀ ਦੀਆਂ ਮਾਲ ਢੋਹਣ ਵਾਲੀਆਂ ਗੱਡੀਆਂ ਦੀਆਂ ਨਵੀਆਂ ਰਜਿਸਟ੍ਰੇਸ਼ਨਾਂ ਲਈ ਇੱਕ ਸਮਾਂ ਸੀਮਾ ਨਿਰਧਾਰਤ ਕੀਤੀ ਹੈ।
1 ਜਨਵਰੀ, 2027 ਤੋਂ ਦਿੱਲੀ ਵਿੱਚ ਡੀਜ਼ਲ, ਪੈਟਰੋਲ ਅਤੇ CNG ਦੁਆਰਾ ਸੰਚਾਲਿਤ ਨਵੀਆਂ ਮਾਲ ਢੋਹਣ ਵਾਲੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਜਾਵੇਗੀ। ਇਸ ਤੋਂ ਬਾਅਦ, ਦਿੱਲੀ ਵਿੱਚ ਨਵੇਂ N1 ਕਾਰਗੋ ਵਾਹਨਾਂ ਦੇ ਤੌਰ ‘ਤੇ ਸਿਰਫ਼ ਇਲੈਕਟ੍ਰਿਕ ਗੱਡੀਆਂ ਨੂੰ ਹੀ ਰਜਿਸਟਰ ਕੀਤਾ ਜਾਵੇਗਾ। N1 ਸ਼੍ਰੇਣੀ ਵਿੱਚ ਸਾਢੇ ਤਿੰਨ ਟਨ ਤੱਕ ਦੇ ਛੋਟੇ ਕਾਰਗੋ ਵਾਹਨ ਸ਼ਾਮਲ ਹਨ।
ਇਹ ਨਿਯਮ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਗਾਜ਼ੀਆਬਾਦ ਅਤੇ ਗੌਤਮ ਬੁੱਧ ਨਗਰ ਵਿੱਚ 1 ਜੁਲਾਈ, 2027 ਤੋਂ ਲਾਗੂ ਕੀਤਾ ਜਾਵੇਗਾ, ਜਿੱਥੇ ਵਾਹਨਾਂ ਦੀ ਘਣਤਾ ਜ਼ਿਆਦਾ ਹੈ। ਬਾਕੀ ਐਨਸੀਆਰ ਜ਼ਿਲ੍ਹਿਆਂ ਵਿੱਚ 1 ਜਨਵਰੀ, 2028 ਤੋਂ ਡੀਜ਼ਲ ਅਤੇ ਪੈਟਰੋਲ N1 ਵਾਹਨਾਂ ਦੀਆਂ ਨਵੀਆਂ ਰਜਿਸਟ੍ਰੇਸ਼ਨਾਂ ਬੰਦ ਕਰ ਦਿੱਤੀਆਂ ਜਾਣਗੀਆਂ। ਇਨ੍ਹਾਂ ਖੇਤਰਾਂ ਵਿੱਚ ਸੀਐਨਜੀ ਵਾਹਨਾਂ ਲਈ ਫਿਲਹਾਲ ਛੋਟ ਜਾਰੀ ਰਹੇਗੀ।
EDITED BY- HARLEEN KAUR


