
ਲੁਧਿਆਣਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸਮਰਾਲਾ ਦੀ ਕਪਿਲਾ ਕਾਲੋਨੀ ਵਿੱਚ ਇੱਕ ਵਕੀਲ ਅਤੇ ਉਸਦੇ ਪਰਿਵਾਰ ‘ਤੇ ਗੁਆਂਢੀ ਵੱਲੋਂ ਤਲਵਾਰ ਦੇ ਨਾਲ ਹਮਲਾ ਕਰ ਦਿੱਤਾ ਗਿਆ। ਇਹ ਘਟਨਾ ਸਵੇਰੇ ਦੀ ਹੈ। ਬਚਾਅ ਲਈ ਆਈ ਵਕੀਲ ਦੀ ਪਤਨੀ ਅਤੇ ਮਾਂ ਉੱਤੇ ਵੀ ਵਾਰ ਹੋਏ, ਜਿਸ ਕਾਰਨ ਤਿੰਨੋ ਜਖਮੀ ਹੋ ਗਏ। ਜਿਸ ਤੋਂ ਬਾਅਦ ਤੁਰੰਤ ਤਿੰਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮਾਮਲੇ ਦੀ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
EDITED BY- HARLEEN KAUR




