टॉप न्यूज़

ਦੁੱਧ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ

ਸਿਹਤ ਨੂੰ ਹੁੰਦਾ ਨੁਕਸਾਨ

ਦੁੱਧ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿੱਚ ਪ੍ਰੋਟੀਨ, ਕੈਲਸ਼ੀਅਮ ਅਤੇ ਵਿਟਾਮਿਨ A, B, D ਅਤੇ K ਹੁੰਦੇ ਹਨ। ਖਣਿਜਾਂ ਦੀ ਗੱਲ ਕਰੀਏ ਤਾਂ ਦੁੱਧ ਫਾਸਫੋਰਸ, ਮੈਗਨੀਸ਼ੀਅਮ ਅਤੇ ਆਇਓਡੀਨ ਦਾ ਵਧੀਆ ਸਰੋਤ ਹੈ। ਹੱਡੀਆਂ ਮਜ਼ਬੂਤ ਕਰਨ ਤੋਂ ਲੈ ਕੇ ਦੰਦਾਂ ਦੀ ਸਿਹਤ ਤੱਕ ਦੁੱਧ ਦਾ ਵੱਡਾ ਅਸਰ ਹੁੰਦਾ ਹੈ। ਪਰ ਜੇ ਦੁੱਧ ਨੂੰ ਗਲਤ ਖਾਣਿਆਂ ਨਾਲ ਖਾਇਆ ਜਾਂ ਪਿਆ ਜਾਵੇ ਤਾਂ ਇਹ ਸਿਹਤ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ। ਇੱਥੇ ਕੁਝ ਅਜਿਹੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਜੋ ਦੁੱਧ ਨਾਲ ਨਹੀਂ ਖਾਣੀਆਂ ਚਾਹੀਦੀਆਂ।

ਦੁੱਧ ਨਾਲ ਕਦੇ ਵੀ ਖੱਟੇ ਫਲ ਨਹੀਂ ਖਾਣੇ ਚਾਹੀਦੇ

ਜੇ ਖੱਟੇ ਫਲਾਂ ਨੂੰ ਦੁੱਧ ਦੇ ਨਾਲ ਖਾਇਆ ਜਾਵੇ ਤਾਂ ਪੇਟ ਦਰਦ ਹੋ ਸਕਦਾ ਹੈ। ਇਸ ਤਰ੍ਹਾਂ ਦੇ ਫੂਡ ਕੰਬੀਨੇਸ਼ਨ ਨਾਲ ਮਨ ਘਬਰਾਉਣਾ ਜਾਂ ਉਲਟੀ ਆਉਣ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਜਦੋਂ ਵੀ ਤੁਸੀਂ ਖੱਟੇ ਫਲ ਖਾਓ, ਘੱਟੋ-ਘੱਟ 2 ਘੰਟੇ ਬਾਅਦ ਹੀ ਦੁੱਧ ਪੀਓ।

ਦਹੀਂ

ਦੁੱਧ ਅਤੇ ਦਹੀਂ ਨੂੰ ਇਕੱਠੇ ਕਦੇ ਵੀ ਨਹੀਂ ਖਾਣਾ ਚਾਹੀਦਾ। ਇਹ ਦੋਵੇਂ ਇਕੱਠੇ ਖਾਣ ਨਾਲ ਪੇਟ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਚਮੜੀ ਦੇ ਇਨਫੈਕਸ਼ਨ ਦਾ ਖਤਰਾ ਵੀ ਵੱਧ ਸਕਦਾ ਹੈ।

ਕੇਲਾ

ਅਕਸਰ ਲੋਕ ਮਜ਼ੇ ਨਾਲ ਬਨਾਨਾ ਸ਼ੇਕ ਪੀਂਦੇ ਹਨ, ਪਰ ਆਯੁਰਵੇਦ ਅਨੁਸਾਰ ਕੇਲੇ ਅਤੇ ਦੁੱਧ ਨੂੰ ਇਕੱਠੇ ਨਹੀਂ ਖਾਣਾ ਚਾਹੀਦਾ। ਇਹ ਦੋਵੇਂ ਇਕੱਠੇ ਲੈਣ ਨਾਲ ਪਾਚਣ ਤੰਤਰ ‘ਤੇ ਬਹੁਤ ਭਾਰ ਪੈਂਦਾ ਹੈ, ਜਿਸ ਨਾਲ ਪਾਚਣ ਖਰਾਬ ਹੋ ਸਕਦਾ ਹੈ।

ਮੱਛੀ

ਦੁੱਧ ਅਤੇ ਮੱਛੀ ਨੂੰ ਇਕੱਠੇ ਖਾਣਾ ਵੀ ਬੁਰਾ ਫੂਡ ਕੰਬੀਨੇਸ਼ਨ ਮੰਨਿਆ ਜਾਂਦਾ ਹੈ। ਇਹ ਦੋਵੇਂ ਇਕੱਠੇ ਖਾਣ ਨਾਲ ਫੂਡ ਪੌਇਜ਼ਨਿੰਗ ਹੋ ਸਕਦੀ ਹੈ, ਪੇਟ ਦਰਦ ਹੋ ਸਕਦਾ ਹੈ ਅਤੇ ਪਾਚਣ ਤੰਤਰ ਖਰਾਬ ਹੋ ਸਕਦਾ ਹੈ। ਦੁੱਧ ਨਾਲ ਮੱਛੀ ਖਾਣ ਨਾਲ ਚਮੜੀ ਸੰਬੰਧੀ ਸਮੱਸਿਆਵਾਂ ਦਾ ਖਤਰਾ ਵੀ ਵੱਧ ਜਾਂਦਾ ਹੈ।

ਖਰਬੂਜਾ

ਖਰਬੂਜੇ ਨੂੰ ਵੀ ਦੁੱਧ ਨਾਲ ਕਦੇ ਨਹੀਂ ਖਾਣਾ ਚਾਹੀਦਾ। ਖਰਬੂਜੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਦਕਿ ਦੁੱਧ ਵਿੱਚ ਲੈਕਸੇਟਿਵ ਗੁਣ ਹੁੰਦੇ ਹਨ। ਦੋਵੇਂ ਨੂੰ ਇਕੱਠੇ ਖਾਣ ਜਾਂ ਪੀਣ ਨਾਲ ਪੇਟ ਖਰਾਬ ਹੋ ਸਕਦਾ ਹੈ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!