
ਮੋਹਾਲੀ ਜ਼ਿਲ੍ਹੇ ਦਾ ਸ਼ਹਿਰ ਖਰੜ ਮੁੜ ਤੋਂ ਸੁਰਖੀਆਂ ਦੇ ਵਿੱਚ ਆ ਗਿਆ ਹੈ। ਖਰੜ ਵਿੱਚ ਪਹਿਲਾਂ ਦੋਸਤਾਂ ਨੇ ਪਾਰਟੀ ਕੀਤੀ।ਇਸ ਤੋਂ ਬਾਅਦ ਗੋਲੀ ਮਾਰ ਕੇ ਦੋਸਤ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਊਨਾ ਨਿਵਾਸੀ, 19 ਸਾਲਾ ਸ਼ਿਵਾਂਗ ਰਾਣਾ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੀ ਮਾਂ ਦੀ ਸ਼ਿਕਾਇਤ ‘ਤੇ ਹਰਵਿੰਦਰ ਉਰਫ਼ ਹੈਰੀ, ਨਿਵਾਸੀ ਬਰਨੌਹ, ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ਼ ਵਿਰੁੱਧ ਕੇਸ ਦਰਜ ਕੀਤਾ ਹੈ। ਪੁਰਾਣੀ ਰੰਜਿਸ਼ ਇਸ ਘਟਨਾ ਦੀ ਵਜ੍ਹਾ ਮੰਨੀ ਜਾ ਰਹੀ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਕੇਸ ਮ੍ਰਿਤਕ ਦੀ ਮਾਂ ਰੰਜਨਾ ਕੁਮਾਰੀ ਦੇ ਬਿਆਨਾਂ ‘ਤੇ ਦਰਜ ਕੀਤਾ ਗਿਆ ਹੈ। ਆਰੋਪੀ ਦੀ ਖੋਜ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
EDITED BY- HARLEEN KAUR




