टॉप न्यूज़

ਲੁਧਿਆਣਾ GST ਵਿਭਾਗ ਨੇ ਭੇਜਿਆ ਮੋਗਾ ਦੇ ਮਜ਼ਦੂਰ ਨੂੰ 35 ਕਰੋੜ ਦਾ ਨੋਟਿਸ

ਮੋਗਾ ਦੇ ਬੋਹਣਾ ਚੌਂਕ ‘ਚ ਰਹਿਣ ਵਾਲੇ ਅਜਮੇਰ ਸਿੰਘ ਮਜ਼ਦੂਰੀ ਕਰਦੇ ਹਨ। ਉਨ੍ਹਾਂ ਨੂੰ GST ਵਿਭਾਗ ਵੱਲੋਂ 35 ਕਰੋੜ ਰੁਪਏ ਜਮ੍ਹਾਂ ਕਰਣ ਦਾ ਨੋਟਿਸ ਭੇਜਿਆ ਗਿਆ ਹੈ। ਇਸ ਨੋਟਿਸ ਤੋਂ ਬਾਅਦ ਅਜਮੇਰ ਸਿੰਘ ਬਹੁਤ ਜ਼ਿਆਦਾ ਪਰੇਸ਼ਾਨ ਹਨ।

ਜਦੋਂ ਉਹ ਸਪਸ਼ਟੀਕਰਨ ਲਈ ਲੁਧਿਆਣਾ ਦੇ GST ਦਫ਼ਤਰ ਪਹੁੰਚੇ ਤਾਂ ਇਸ ਪੂਰੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ। ਇਸ ਤੋਂ ਬਾਅਦ ਅਜਮੇਰ ਸਿੰਘ ਮੋਗਾ ਸਿਟੀ ਸਾਊਥ ਥਾਣੇ ਪਹੁੰਚੇ ਅਤੇ ਪੁਲਿਸ ਵਿੱਚ ਸ਼ਿਕਾਇਤ ਦੇ ਕੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।

ਉਨ੍ਹਾਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਵੀ 21 ਲੱਖ ਰੁਪਏ ਦਾ ਇੱਕ ਨੋਟਿਸ ਆਇਆ ਸੀ, ਪਰ ਜਦੋਂ ਉਹ GST ਦਫ਼ਤਰ ਗਏ ਤਾਂ ਕੋਈ ਕਾਰਵਾਈ ਨਹੀਂ ਹੋਈ। ਪਰ ਇਸ ਵਾਰੀ ਰਕਮ ਇੰਨੀ ਵੱਡੀ ਸੀ ਕਿ ਉਹ ਸਮਝ ਹੀ ਨਹੀਂ ਪਾ ਰਹੇ ਕਿ ਇਹ ਸਭ ਕਿਵੇਂ ਹੋ ਗਿਆ।

ਅਜਮੇਰ ਸਿੰਘ ਦੇ ਮੁਤਾਬਕ, ਜਦੋਂ ਉਹ ਦੁਬਾਰਾ GST ਦਫ਼ਤਰ ਪਹੁੰਚੇ ਤਾਂ ਪਤਾ ਲੱਗਿਆ ਕਿ ਕਿਸੇ ਨੇ ਉਨ੍ਹਾਂ ਦੇ ਨਾਮ ’ਤੇ CEE KAY INTERNATIONAL ਨਾਂ ਦੀ ਇੱਕ ਕੰਪਨੀ ਰਜਿਸਟਰ ਕਰਵਾ ਰੱਖੀ ਹੈ। ਇਹ ਕੰਪਨੀ ਲੁਧਿਆਣਾ ਦੇ ਗਿਲ ਰੋਡ ਇੰਡਸਟ੍ਰੀਅਲ ਏਰੀਆ ਵਿੱਚ ਦਰਜ ਹੈ। ਕੰਪਨੀ ਬਣਾਉਣ ਲਈ ਉਨ੍ਹਾਂ ਦਾ ਆਧਾਰ ਕਾਰਡ ਅਤੇ ਪੈਨ ਕਾਰਡ ਵਰਤਿਆ ਗਿਆ ਅਤੇ ਇਸੇ ਦੇ ਆਧਾਰ ’ਤੇ ਉਨ੍ਹਾਂ ਦੇ ਨਾਮ ’ਤੇ GST ਨੰਬਰ ਲੈ ਕੇ ਕਰੋੜਾਂ ਰੁਪਏ ਦਾ ਲੈਣ-ਦੇਣ ਕੀਤਾ ਗਿਆ।

ਅਜਮੇਰ ਸਿੰਘ ਦਾ ਕਹਿਣਾ ਹੈ ਕਿ ਕੋਰੋਨਾ ਦੌਰਾਨ ਇੱਕ ਸੰਸਥਾ ਨੇ ਉਨ੍ਹਾਂ ਨੂੰ ਰਾਸ਼ਨ ਦੇਣ ਲਈ ਆਧਾਰ ਕਾਰਡ ਮੰਗਿਆ ਸੀ। ਸੰਭਾਵਨਾ ਹੈ ਕਿ ਓਦੋ ਹੀ ਉਨ੍ਹਾਂ ਦੀ ਜਾਣਕਾਰੀ ਦਾ ਗਲਤ ਇਸਤੇਮਾਲ ਕੀਤਾ ਗਿਆ ਹੋਵੇ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਕਦੇ ਪੈਨ ਕਾਰਡ ਨਹੀਂ ਬਣਵਾਇਆ।

ਅਜਮੇਰ ਸਿੰਘ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਨਾਮ ’ਤੇ ਹੋਏ ਇਸ ਵੱਡੇ ਘਪਲੇ ਦੀ ਜਾਂਚ ਕੀਤੀ ਜਾਵੇ ਅਤੇ ਜਿਨ੍ਹਾਂ ਲੋਕਾਂ ਨੇ ਕਰੋੜਾਂ ਰੁਪਏ ਦੀ ਜੀਐਸਟੀ ਧੋਖਾਧੜੀ ਕੀਤੀ ਹੈ, ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!