टॉप न्यूज़
ਲਾਰੈਂਸ ਬਿਸ਼ਨੋਈ ਦੇ ਵਕੀਲ ਦੀ ਕਾਰ ‘ਤੇ ਗੋਲੀਬਾਰੀ

ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ਤੋਂ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਦੀ ਕਾਰ ‘ਤੇ ਗੋਲੀਬਾਰੀ ਕੀਤੀ ਗਈ। ਕੁੱਲ ਚਾਰ ਰਾਉਂਡ ਫਾਇਰ ਕੀਤੇ ਗਏ। ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਨੂੰ ਮੰਗਲਵਾਰ (24 ਫਰਵਰੀ) ਰਾਤ 10:30 ਵਜੇ ਦੇ ਕਰੀਬ ਗੋਲੀਬਾਰੀ ਦੀ ਜਾਣਕਾਰੀ ਮਿਲੀ। ਘਟਨਾ ਦੀਆਂ ਤਸਵੀਰਾਂ ਵਿੱਚ ਕਾਰ ਦੀ ਪਿਛਲੀ ਖਿੜਕੀ ਟੁੱਟੀ ਹੋਈ ਦਿਖਾਈ ਦੇ ਰਹੀ ਹੈ।
ਦਿੱਲੀ ਪੁਲਿਸ ਨੇ ਦੱਸਿਆ ਕਿ ਕਸ਼ਮੀਰੀ ਗੇਟ ਇਲਾਕੇ ਵਿਚ ਪੰਜ ਲੋਕਾਂ ਨੂੰ ਲੈ ਕੇ ਜਾ ਰਹੀ ਇਕ ਕਾਰ ‘ਤੇ ਗੋਲੀਬਾਰੀ ਕੀਤੀ ਗਈ। ਇਕ ਵਿਅਕਤੀ ਜ਼ਖਮੀ ਹੋ ਗਿਆ। ਸਵਾਰਾਂ ਵਿੱਚੋਂ ਇਕ ਵਕੀਲ ਹੈ ਜੋ ਲਾਰੈਂਸ ਬਿਸ਼ਨੋਈ ਦੀ ਕਾਨੂੰਨੀ ਟੀਮ ਦਾ ਹਿੱਸਾ ਹੋਣ ਦਾ ਦਾਅਵਾ ਕਰਦਾ ਹੈ।
ਲਾਰੈਂਸ ਬਿਸ਼ਨੋਈ ਦੇ ਵਕੀਲ ਦੀਪਕ ਖੱਤਰੀ ਨੇ ਦੱਸਿਆ, “ਇਹ ਘਟਨਾ ਕਸ਼ਮੀਰੀ ਗੇਟ ਦੇ ਹਨੂੰਮਾਨ ਮੰਦਰ ਦੇ ਨੇੜੇ ਵਾਪਰੀ। ਅਸੀਂ ਪੰਜ ਲੋਕ ਕਾਰ ਵਿੱਚ ਸਵਾਰ ਸਨ। ਪਰਮਾਤਮਾ ਦੀ ਕਿਰਪਾ ਨਾਲ ਅਸੀਂ ਬਚ ਗਏ।” ਉਨ੍ਹਾਂ ਅੱਗੇ ਕਿਹਾ ਕਿ ਵਿਚਕਾਰ ਬੈਠੇ ਸੰਦੀਪ ਨੂੰ ਸੱਟਾਂ ਲੱਗੀਆਂ ਹਨ। ਸੰਦੀਪ ਦੀ ਕਮਰ ਵਿੱਚ ਗੋਲੀ ਲੱਗੀ ਹੈ।
ਵਕੀਲ ਨੇ ਦੱਸਿਆ ਕਿ ਤਿੰਨ ਲੋਕ ਸਕੂਟਰ ‘ਤੇ ਸਵਾਰ ਸਨ। ਉਨ੍ਹਾਂ ਨੇ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਸ਼ੱਕ ਸੀ ਕਿ ਕੋਈ ਉਨ੍ਹਾਂ ਦਾ ਪਿੱਛਾ ਕਰ ਰਿਹਾ ਹੈ । ਹਮਲਾ ਗੱਡੀ ਦੇ ਪਿਛਲੇ ਪਾਸੇ ਤੋਂ ਹੋਇਆ। ਜਦੋਂ ਗੋਲੀਬਾਰੀ ਹੋਈ ਤਾਂ ਉਹ ਮੰਦਰ ਤੋਂ ਨਿਕਲ ਕੇ ਘਰ ਜਾ ਰਹੇ ਸਨ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੰਜੇ ਲੋਕ ਮਾਰੂਤੀ ਸੁਜ਼ੂਕੀ ਸਿਆਜ਼ ਕਾਰ ਵਿੱਚ ਸਨ।
EDITED BY- HARLEEN KAUR




