Uncategorized
ਸਰਦੀਆਂ ‘ਚ ਵਧ ਜਾਂਦੇ ਹਾਰਟ ਅਟੈਕ ਦੇ ਮਾਮਲੇ, ਇਹ ਲੱਛਣ ਨਾ ਕਰੋ ਨਜ਼ਰਅੰਦਾਜ਼

ਠੰਢ ਦਾ ਸਿੱਧਾ ਅਸਰ ਸਰੀਰ ਅਤੇ ਦਿਲ ’ਤੇ ਪੈਂਦਾ ਹੈ। ਤਾਪਮਾਨ ਘਟਣ ਨਾਲ ਖੂਨ ਗਾੜ੍ਹਾ ਹੋ ਜਾਂਦਾ ਹੈ ਅਤੇ ਬਲੱਡ ਪ੍ਰੈਸ਼ਰ ਵਿੱਚ ਉਤਾਰ-ਚੜ੍ਹਾਅ ਆ ਸਕਦਾ ਹੈ, ਜਿਸ ਕਾਰਨ ਦਿਲ ’ਤੇ ਵਧੇਰੇ ਦਬਾਅ ਪੈਂਦਾ ਹੈ। ਇਸ ਕਰਕੇ ਖ਼ਾਸ ਤੌਰ ’ਤੇ ਰਾਤ ਦੇ ਸਮੇਂ ਹਾਰਟ ਅਟੈਕ ਦਾ ਖ਼ਤਰਾ ਵਧ ਜਾਂਦਾ ਹੈ। ਹਾਲਾਂਕਿ ਕੁਝ ਸਾਵਧਾਨੀਆਂ ਅਪਣਾ ਕੇ ਇਸ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ। ਸਰਦੀਆਂ ‘ਚ ਐਕਟਿਵ ਰਹਿਣਾ, ਸਿਹਤਮੰਦ ਖੁਰਾਕ ਖਾਣੀ, ਠੰਢ ਤੋਂ ਬਚਾਅ ਕਰਨਾ ਅਤੇ ਬਲੱਡ ਪ੍ਰੈਸ਼ਰ ਦੀ ਨਿਯਮਿਤ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਸਮੇਂ-ਸਿਰ ਡਾਕਟਰ ਦੀ ਸਲਾਹ ਲੈਣ ਨਾਲ ਦਿਲ ਦੀ ਸਿਹਤ ਨੂੰ ਬਚਾਇਆ ਜਾ ਸਕਦਾ ਹੈ।




