टॉप न्यूज़

ਪੰਜਾਬ ‘ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ

8 ਘੰਟੇ ਬੱਤੀ ਰਹੇਗੀ ਗੁੱਲ

ਪੰਜਾਬ ਵਾਸੀਆਂ ਨੂੰ ਅੱਜ ਫਿਰ ਲੰਬੇ ਪਾਵਰਕੱਟ ਦਾ ਸਾਹਮਣਾ ਕਰਨਾ ਪਏਗਾ। ਦੱਸ ਦੇਈਏ ਕਿ 6 ਜਨਵਰੀ ਯਾਨੀ ਅੱਜ 132 ਕੇ.ਵੀ. ਮੋਗਾ-1 ਤੋਂ ਚਲਦਾ 11 ਕੇ.ਵੀ. ਐੱਫ. ਸੀ. ਆਈ. ਫੀਡਰ ਨੂੰ ਬਿਫੂਰਕੇਟ ਕਰਨ ਲਈ ਰਹਿੰਦੇ ਅਧੂਰੇ ਕੰਮ ਨੂੰ ਪੂਰਾ ਕਰਨ ਲਈ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ 11 ਕੇ. ਵੀ. ਐੱਫ. ਸੀ. ਆਈ. ਫੀਡਰ ਅਤੇ 11 ਕੇ.ਵੀ. ਜ਼ੀਰਾ ਰੋਡ ਫੀਡਰ, 11 ਕੇ.ਵੀ. ਦੱਤ ਰੋਡ ਫੀਡਰ ਅਤੇ 11 ਕੇ.ਵੀ. ਸਾਹਿਬਜ਼ਾਦਾ ਅਜੀਤ ਸਿੰਘ ਨਗਰ ਫੀਡਰ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬੰਦ ਰਹਿਣਗੇ।

ਇਹ ਜਾਣਕਾਰੀ ਐੱਸ. ਡੀ. ਓ. ਜਗਸੀਰ ਸਿੰਘ ਅਤੇ ਜੇ.ਈ. ਰਾਜਿੰਦਰ ਸਿੰਘ ਵਿਰਦੀ ਉੱਤਰੀ ਮੋਗਾ ਵਲੋਂ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਜ਼ੀਰਾ ਰੋਡ, ਸੋਢੀ ਨਗਰ, ਜੀ.ਟੀ. ਰੋਡ ਵੀ ਮਾਰਟ ਸਾਇਡ, ਜੀ.ਟੀ. ਰੋਡ ਬਿੱਗ ਬੈਨ ਵਾਲੀ ਸਾਈਡ, ਚੱਕੀ ਵਾਲੀ ਗਲੀ, ਭਗਤ ਸਿੰਘ ਕਾਲੋਨੀ, ਬਸਤੀ ਗੋਬਿੰਦਗੜ੍ਹ, ਲਾਲ ਸਿੰਘ ਵਾਲੀ ਗਲੀ, ਟਾਂਗੇ ਵਾਲੀ ਗਲੀ, ਦੱਤ ਰੋਡ ਸਿਵਲ ਲਾਈਨ, ਜੇਲ, ਡੀ.ਸੀ. ਕੰਪਲੈਕਸ, ਜੇਲ੍ਹ ਵਾਲੀ ਗਲੀ, ਮੈਜੇਸਟਿਕ ਰੋਡ, ਜੰਡੂ ਵਾਲੀ ਗਲੀ, ਕਬਾੜ ਮਾਰਕੀਟ, ਐੱਫ.ਸੀ.ਆਈ. ਰੋਡ, ਕਿਚਲੂ ਸਕੂਲ, ਨਗਰ ਸੁਧਾਰ ਟਰਸੱਟ ਮਾਰਕੀਟ, ਕੋਰਟ ਕੰਪਲੈਕਸ, ਸੈਸ਼ਨ ਕੋਰਟ, ਅਜੀਤ ਨਗਰ, ਜੁਝਾਰ ਨਗਰ, ਮਨਚੰਦਾ ਕਾਲੋਨੀ ਆਦਿ ਇਲਾਕੇ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਨਵਾਂਸ਼ਹਿਰ– ਸਹਾਇਕ ਕਾਰਜਕਾਰੀ ਇੰਜੀਨੀਅਰ ਪੇਂਡੂ ਸਬ-ਡਵੀਜ਼ਨ ਨਵਾਂਸ਼ਹਿਰ ਨੇ ਦੱਸਿਆ ਹੈ ਕਿ 132 ਕੇ.ਵੀ. ਸਬ-ਸਟੇਸ਼ਨ ਨਵਾਂਸ਼ਹਿਰ ਤੋਂ ਚਲਣ ਵਾਲੇ 11 ਕੇ.ਵੀ. ਬਰਨਾਲਾ ਯੂ.ਪੀ.ਐੱਸ. ਫੀਡਰ ’ਤੇ ਨਿਰਧਾਰਤ ਪ੍ਰੋਗਰਾਮ ਤਹਿਤ ਮੈਨਟੀਨੈਂਸ ਹਿੱਤ 6 ਜਨਵਰੀ, 2026 ਨੂੰ ਬਿਜਲੀ ਸਪਲਾਈ ਬੰਦ ਕੀਤੀ ਜਾਣੀ ਹੈ। ਜਿਸ ਦੇ ਚਲਦੇ ਇਸ ਫੀਡਰ ਅਧੀਨ ਆਉਂਦੇ ਪਿੰਡ ਬਰਨਾਲਾ ਕਲਾਂ, ਸਲੋਹ, ਪੁੰਨੂ ਮਜਾਰਾ, ਜੇਠੂ ਮਜਾਰਾ, ਚੂਹੜਪੁਰ, ਸੋਨਾ, ਬਘੌਰਾ, ਰੁੜਕੀਖਾਸ, ਸਿੰਬਲੀ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਸਮਾਂ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ।

ਮਾਹਿਲਪੁਰ -ਉੱਪ-ਮੰਡਲ ਅਫਸਰ ਪਾਲਦੀ (ਕੋਟ ਫਤੂਹੀ) ਵੱਲੋਂ ਦਿੱਤੀ ਗਈ ਸੂਚਨਾ ਅਨੁਸਾਰ 6 ਜਨਵਰੀ ਨੂੰ 220 ਕੇ.ਵੀ. ਸਬ ਸਟੇਸ਼ਨ ਮਾਹਿਲਪੁਰ ਤੋਂ ਚੱਲਦੇ 11 ਕੇ.ਵੀ. ਪਾਲਦੀ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬੰਦ ਰਹੇਗੀ। ਇਸ ਨਾਲ ਪਿੰਡ ਪਥਰਾਲਾ, ਭਾਰਟਾ, ਗਣੇਸ਼ਪੁਰ, ਨੰਗਲ, ਖੇੜਾ ਆਦਿ ਪਿੰਡਾਂ ਦੀ ਬਿਜਲੀ ਪ੍ਰਭਾਵਿਤ ਰਹੇਗੀ।

ਜ਼ੀਰਕਪੁਰ– 66 ਕੇ.ਵੀ. ਭਬਾਤ ਅਤੇ 66 ਕੇ.ਵੀ. ਰਾਮਗੜ੍ਹ ਭੁੱਡਾ ਗਰਿੱਡ ਤੋਂ ਨਿਕਲਣ ਵਾਲੇ ਸਾਰੇ 11 ਕੇ.ਵੀ. ਫੀਡਰਾਂ ਦੀਆਂ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਦੇ ਚਲਦੇ 6 ਜਨਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਬਿਜਲੀ ਵਿਭਾਗ ਵੱਲੋਂ ਪ੍ਰਾਪਤ ਜਾਣਕਾਰੀ ਰਾਮਗੜ੍ਹ ਭੁੱਡਾ, ਲੋਗੜ੍ਹ, ਵੀ.ਆਈ.ਪੀ. ਰੋਡ, ਭਬਾਤ, ਨਾਭਾ, ਸਿੰਘਪੁਰਾ, ਸ਼ਤਾਬਗੜ੍ਹ, ਛੱਤ, ਰਾਮਪੁਰ ਕਲਾਂ, ਦਯਾਲਪੁਰਾ, ਨਗਲਾ ਰੋਡ, ਚੰਡੀਗੜ੍ਹ ਰੋਡ ਸਮੇਤ ਆਸ-ਪਾਸ ਦੇ ਇਲਾਕਿਆਂ ’ਚ ਬਿਜਲੀ ਸਪਲਾਈ ਬੰਦ ਰਹੇਗੀ। ਪੀ.ਐੱਸ.ਪੀ.ਸੀ.ਐੱਲ. ਦੇ ਅਧਿਕਾਰੀਆਂ ਮੁਤਾਬਕ 66 ਕੇ.ਵੀ. ਲਾਈਨ ਦੀ ਨਿਯਮਤ ਰਖ-ਰਖਾਅ ਅਤੇ ਤਕਨੀਕੀ ਕੰਮ ਲਈ ਇਹ ਬਿਜਲੀ ਬੰਦ ਕੀਤੀ ਜਾ ਰਹੀ ਹੈ।

EDITED BY- HARLEEN KAUR
 

Related Articles

Leave a Reply

Your email address will not be published. Required fields are marked *

Back to top button
error: Content is protected !!